ਫਿਰੋਜ਼ਪੁਰ ਦੇ ਜ਼ੀਰਾ ਰੋਡ ‘ਤੇ ਇੱਕ ਭਿਆਨਕ ਹਾਦਸਾ/ ਘੋੜਾ ਟਰਾਲਾ ਤੇ ਕੰਬਾਇਨ ਦੀ ਆਹਮੋ ਸਾਹਮਣੇ ਟੱਕਰ/ ਕੰਬਾਈਨ ਡਰਾਈਵਰ ਤੇ ਸਹਾਇਕ ਗੰਭੀਰ ਜ਼ਖਮੀ

0
2

ਫਿਰੋਜ਼ਪੁਰ ਦੇ ਜ਼ੀਰਾ ਰੋਡ ‘ਤੇ ਘੋੜਾ ਟਰਾਲਾ ਤੇ ਕੰਬਾਈਨ ਵਿਚਾਲੇ ਆਹਮੋ ਸਾਹਮਣੀ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ  ਹਾਦਸੇ ਵਿਚ ਕੰਬਾਇਨ ਦਾ ਡਰਾਈਵਰ ਤੇ ਸਹਾਇਕ ਗੰਭੀਰ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕੰਬਾਈਨ ਜਲਾਲਾਬਾਦ ਦੇ ਪਿੰਡ ਮੂਸੇ ਵਾਲਾ ਤੋਂ ਕੁਲਗੜ੍ਹੀ ਪਿੰਡ ਵੱਲ ਨੂੰ ਆ ਰਹੀ ਸੀ ਕਿ ਸਾਹਮਣੇ ਤੋਂ ਆ ਰਹੇ ਘੋੜਾ ਟਰਾਲਾ ਨੇ ਸਿੱਧੀ ਟੱਕਰ ਮਾਰ ਦਿੱਤੀ।  ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਕ ਨੂੰ ਗੰਭੀਰ ਹਾਲਤ ਕਾਰਨ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here