ਪ੍ਰਤਾਪ ਬਾਜਵਾ ਦਾ ਆਮ ਆਦਮੀ ਪਾਰਟੀ ’ਤੇ ਸ਼ਬਦੀ ਹਮਲਾ/ ਰਾਜ ਸਭਾ ਮੈਂਬਰਾਂ ਦੇ ਭਾਜਪਾ ’ਚ ਜਾਣ ’ਤੇ ਲਈ ਚੁਟਕੀ/ ਕਿਹਾ, ਅਸਲੀ ਗੱਦਾਰ ਪੈਸੇ ਲੈ ਕੇ ਐਮਪੀ ਬਣਾਉਣ ਵਾਲੇ ਹਨ

0
2

ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਆਮ ਆਦਮੀ ਪਾਰਟੀ ਉਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਗੁਰਦਾਸਪੁਰ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਤਾਪ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਰਾਜ ਕਰਨ ਦੇ ਯੋਗ ਨਹੀਂ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਨੇ ਪੈਸੇ ਲੈ ਕੇ ਰਾਜ ਸਭਾ ਮੈਂਬਰ ਬਣਾਏ ਅਤੇ ਹੁਣ ਉਨ੍ਹਾਂ ਨੂੰ ਭਾਜਪਾ ਵਿਚ ਜਾਣ ਉਤੇ ਗੱਦਾਰ ਕਹਿ ਰਹੇ ਨੇ।
ਉਨ੍ਹਾਂ ਕਿਹਾ ਕਿ ਅਸਲੀ ਗੱਦਾਰ ਪੈਸੇ ਲੈ ਕੇ ਰਾਜ ਸਭਾ ਮੈਂਬਰ ਬਣਾਉਣ ਵਾਲੇ ਹੀ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਗੈਰ ਪੰਜਾਬੀਆਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਲੋਕ ਸਭਾ ਮੈਂਬਰ ਵੀ ਭਾਜਪਾ ਵਿਚ ਚਲੇ ਜਾਣੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੇ 32 ਐਮਐਲਏ ਸਾਡੇ ਸੰਪਰਕ ਵਿੱਚ ਰਹੇ ਹਨ ਪਰ ਸਾਡੇ ਕੋਲ ਉਹ ਸਮਾਨ ਨਹੀਂ ਸੀ ਜੋ ਉਹ ਲੱਭਦੇ ਸਨ।

LEAVE A REPLY

Please enter your comment!
Please enter your name here