ਪੰਜਾਬ ਜਲਾਲਾਬਾਦ ਪੁਲਿਸ ਵੱਲੋਂ ਨਾਜਾਇਜ਼ ਮਾਇਨਿੰਗ ’ਤੇ ਛਾਪਾ/ ਛਾਪੇਮਾਰੀ ਦੌਰਾਨ ਦੋ ਟਰੈਕਟਰ ਤੇ ਟਰਾਲੀਆਂ ਜ਼ਬਤ/ ਨਾਜਾਇਜ਼ ਰੇਤ ਮਾਈਨਿੰਗ ਤੇ ਪੁਲਿਸ ਦੀ ਕਾਰਵਾਈ। By admin - April 24, 2026 0 3 Facebook Twitter Pinterest WhatsApp ਜਲਾਲਾਬਾਦ ਪੁਲਿਸ ਪਿੰਡ ਤਾਰੇਵਾਲਾ ਦੇ ਸੇਮ ਨਾਲੇ ਵਿਚ ਨਾਜਾਇਜ਼ ਮਾਇਨਿੰਗ ਹੋਣ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮਾਇਨਿੰਗ ਵਿਭਾਗ ਦੀ ਮਦਦ ਨਾਲ ਛਾਪੇਮਾਰੀ ਕਰ ਕੇ ਦੋ ਟਰੈਕਟਰ ਤੇ ਰੇਤ ਨਾਲ ਭਰੀਆਂ ਟਰਾਲੀਆਂ ਬਰਾਮਦ ਕੀਤੀਆਂ ਹਨ। ਇਸ ਦੌਰਾਨ ਨਾਜਾਇਜ਼ ਮਾਇਨਿੰਗ ਕਰ ਰਹੇ ਲੋਕ ਭੱਜਣ ਵਿਚ ਸਫਲ ਹੋ ਗਏ। ਪੁਲਿਸ ਨੇ ਬਰਾਮਦ ਸਾਮਾਨ ਨੂੰ ਥਾਣਾ ਬੈਰੋਕਾ ਵਿਖੇ ਬੰਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਹੋਰਾਂ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਮਾਈਨਿੰਗ ਵਿਭਾਗ ਦੇ ਵੱਲੋਂ ਚਲਾਨ ਕਰ ਕੇ ਟਰਾਲੀਆਂ ਨੂੰ ਜੁਰਮਾਨਾ ਪਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜੁਰਮਾਨਾ ਇਕ ਲੱਖ ਤੋਂ ਸਵਾ ਲੱਖ ਰੁਪਏ ਪ੍ਰਤੀ ਟਰਾਲੀ ਹੈ।