ਜਲਾਲਾਬਾਦ ਪੁਲਿਸ ਵੱਲੋਂ ਨਾਜਾਇਜ਼ ਮਾਇਨਿੰਗ ’ਤੇ ਛਾਪਾ/ ਛਾਪੇਮਾਰੀ ਦੌਰਾਨ ਦੋ ਟਰੈਕਟਰ ਤੇ ਟਰਾਲੀਆਂ ਜ਼ਬਤ/ ਨਾਜਾਇਜ਼ ਰੇਤ ਮਾਈਨਿੰਗ ਤੇ ਪੁਲਿਸ ਦੀ ਕਾਰਵਾਈ।

0
2

ਜਲਾਲਾਬਾਦ ਪੁਲਿਸ ਪਿੰਡ ਤਾਰੇਵਾਲਾ ਦੇ ਸੇਮ ਨਾਲੇ ਵਿਚ ਨਾਜਾਇਜ਼ ਮਾਇਨਿੰਗ ਹੋਣ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮਾਇਨਿੰਗ ਵਿਭਾਗ ਦੀ ਮਦਦ ਨਾਲ ਛਾਪੇਮਾਰੀ ਕਰ ਕੇ ਦੋ ਟਰੈਕਟਰ ਤੇ ਰੇਤ ਨਾਲ ਭਰੀਆਂ ਟਰਾਲੀਆਂ ਬਰਾਮਦ ਕੀਤੀਆਂ ਹਨ। ਇਸ ਦੌਰਾਨ ਨਾਜਾਇਜ਼ ਮਾਇਨਿੰਗ ਕਰ ਰਹੇ ਲੋਕ ਭੱਜਣ ਵਿਚ ਸਫਲ ਹੋ ਗਏ। ਪੁਲਿਸ ਨੇ ਬਰਾਮਦ ਸਾਮਾਨ ਨੂੰ ਥਾਣਾ ਬੈਰੋਕਾ ਵਿਖੇ ਬੰਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਗੁਰਸੇਵਕ ਸਿੰਘ ਬਰਾੜ ਹੋਰਾਂ ਨੇ ਦੱਸਿਆ ਕਿ ਇਸ ਸਬੰਧ ਦੇ ਵਿੱਚ ਮਾਈਨਿੰਗ ਵਿਭਾਗ ਦੇ ਵੱਲੋਂ ਚਲਾਨ ਕਰ ਕੇ ਟਰਾਲੀਆਂ ਨੂੰ ਜੁਰਮਾਨਾ ਪਾ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਜੁਰਮਾਨਾ ਇਕ ਲੱਖ ਤੋਂ ਸਵਾ ਲੱਖ ਰੁਪਏ ਪ੍ਰਤੀ ਟਰਾਲੀ ਹੈ।

LEAVE A REPLY

Please enter your comment!
Please enter your name here