ਏ.ਐਨ. ਗੁਜਰਾਲ ਸਕੂਲ ਵਿਖੇ ਯੂਕੇਜੀ ਜਮਾਤ ਦਾ ਗ੍ਰੈਜੂਏਸ਼ਨ ਸਮਾਰੋਹ/ ਮੇਅਰ ਵਨੀਤ ਧੀਰ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ

0
9

ਜਲੰਧਰ ਵਿਖੇ ਨਾਰੀ ਨਿਕੇਤਨ ਟਰੱਸਟ ਵੱਲੋਂ ਚਲਾਏ ਜਾ ਰਹੇ ਏ.ਐਨ. ਗੁਜਰਾਲ ਸਕੂਲ ਵਿਚ ਅੱਜ ਯੂ.ਕੇ.ਜੀ. ਜਮਾਤ ਦੇ ਨੰਨ੍ਹੇ-ਮੁੰਨੇ ਬੱਚਿਆਂ ਲਈ ‘ਗ੍ਰੈਜੂਏਸ਼ਨ ਸਮਾਰੋਹ’  ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਜਲੰਧਰ ਦੇ ਮੇਅਰ ਵਨੀਤ ਧੀਰ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ।
ਇਸ ਸਮਾਗਮ ਦਾ ਯੂ.ਕੇ.ਜੀ. ਜਮਾਤ ਦੇ ਵਿਦਿਆਰਥੀਆਂ ਨੇ ਖਾਸ ਆਨੰਦ ਲਿਆ। ਮੁੱਖ ਮਹਿਮਾਨ ਵਜੋਂ ਪਹੁੰਚੇ  ਜਲੰਧਰ ਦੇ ਮੇਅਰ ਵਨੀਤ ਧੀਰ ਨੇ ਬੱਚਿਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਨਾਰੀ ਨਿਕੇਤਨ ਟਰੱਸਟ ਦੇ ਅਧੀਨ ਆਉਂਦੇ ਏ.ਐਨ. ਗੁਜਰਾਲ ਸਕੂਲ ਵਿਖੇ ਆਯੋਜਿਤ ਇਹ ਸਮਾਰੋਹ ਬੱਚਿਆਂ ਦੇ ਸਕੂਲੀ ਜੀਵਨ ਦੇ ਇੱਕ ਮਹੱਤਵਪੂਰਨ ਪੜਾਅ ਨੂੰ ਪੂਰਾ ਕਰਨ ਦੀ ਖੁਸ਼ੀ ਵਿੱਚ ਮਨਾਇਆ ਗਿਆ।

LEAVE A REPLY

Please enter your comment!
Please enter your name here