ਪੰਜਾਬ ਅਬੋਹਰ ਸਿਵਲ ਹਸਪਤਾਲ ’ਚ ਬਾਦਰ ਦੀ ਦਹਿਸ਼ਤ/ ਵਾਰਡਾਂ ’ਚੋਂ ਭੱਜੇ ਮਰੀਜ ਤੇ ਡਾਕਟਰ/ ਹਮਲੇ ’ਚ ਕਈ ਸਟਾਫ ਤੇ ਮਰੀਜ਼ ਜ਼ਖਮੀ By admin - April 23, 2026 0 2 Facebook Twitter Pinterest WhatsApp ਅੱਜ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਵਾਰਡ ਅੰਦਰ ਅਚਾਨਕ ਇਕ ਬਾਦਰ ਆ ਵੜਿਆ। ਬਾਦਰ ਦੇ ਆਉਣ ਤੋਂ ਬਾਅਦ ਮਰੀਜਾਂ, ਨਾਲ ਆਏ ਰਿਸ਼ਤੇਦਾਰਾਂ ਅਤੇ ਡਾਕਟਰਾਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਹਸਪਤਾਲ ਪ੍ਰਬੰਧਨ ਨੇ ਇਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ, ਪਰ ਕਾਫੀ ਦੇਰ ਤਕ ਕੋਈ ਵੀ ਬਾਦਲ ਨੂੰ ਫੜਣ ਲਈ ਪਹੁੰਚਿਆ। ਖਬਰਾਂ ਮੁਤਾਬਕ ਬਾਂਦਰ ਨੇ ਕਈ ਮਰੀਜ਼ਾਂ ਅਤੇ ਸਟਾਫ ਨੂੰ ਜ਼ਖਮੀ ਵੀ ਕੀਤਾ ਹੈ। ਹਸਪਤਾਲ ਪ੍ਰਬੰਧਕਾਂ ਨੇ ਪ੍ਰਸ਼ਾਸਨ ਤੋਂ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਖਬਰਾਂ ਮੁਤਾਬਕ ਅਨੁਸਾਰ ਇਹ ਬਾਦਲ ਸਵੇਰ ਵੇਲੇ ਹਸਪਤਾਲ ਦੇ ਅਹਾਤੇ ਵਿੱਚ ਦਾਖਲ ਹੋਇਆ ਅਤੇ ਛਾਲ ਮਾਰਦਾ ਹੋਇਆ ਨੁਸਖ਼ੇ ਵਾਲੀ ਖਿੜਕੀ ਤੱਕ ਪਹੁੰਚ ਜਾਂਦਾ ਸੀ ਅਤੇ ਕਦੇ ਵਾਰਡਾਂ ਦੇ ਅੰਦਰ। ਇਨ੍ਹਾਂ ਹੀ ਨਹੀਂ, ਬਾਂਦਰ ਫਿਰ ਐਮਰਜੈਂਸੀ ਵਾਰਡ ਅਤੇ ਮੈਟਰਨਿਟੀ ਵਾਰਡ ਵਿੱਚ ਪਹੁੰਚ ਗਿਆ। ਸਥਿਤੀ ਉਦੋਂ ਹੋਰ ਵੀ ਵਿਗੜ ਗਈ ਜਦੋਂ ਇਸ ਨੇ ਵਾਰਡ ਵਿੱਚ ਮਰੀਜ਼ਾਂ ਲਈ ਵਰਤੀਆਂ ਜਾਂਦੀਆਂ ਡ੍ਰਿੱਪ ਬੋਤਲਾਂ ਅਤੇ ਖੂਨ ਦੀ ਬੋਤਲ ਨੂੰ ਨੁਕਸਾਨ ਪਹੁੰਚਾਇਆ। ਇਹ ਦੇਖ ਕੇ ਵਾਰਡ ਵਿੱਚ ਇਲਾਜ ਅਧੀਨ ਮਰੀਜ਼ ਆਪਣੇ ਕਮਰਿਆਂ ਤੋਂ ਬਾਹਰ ਭੱਜ ਗਏ। ਦੱਸਿਆ ਜਾ ਰਿਹਾ ਹੈ ਕਿ ਬਾਂਦਰ ਨੇ ਇੰਦਰਾ ਨਗਰੀ ਦੀ ਰਹਿਣ ਵਾਲੀ ਨੀਲਮ ਰਾਣੀ ਅਤੇ ਇਲਾਜ ਲਈ ਆਏ ਚਾਰ ਹੋਰ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ‘ਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਬਾਅਦ ਵਿੱਚ ਉਨ੍ਹਾਂ ਨੂੰ ਟੀਕਾਕਰਨ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਬਾਂਦਰ ਦੀ ਦਹਿਸ਼ਤ ਨੂੰ ਦੇਖ ਕੇ, ਕਿਸੇ ਵਿੱਚ ਵੀ ਇਸਨੂੰ ਭਜਾਉਣ ਦੀ ਹਿੰਮਤ ਨਹੀਂ ਪਈ। ਸਟਾਫ਼ ਨੇ ਐਸਐਮਓ ਨੂੰ ਸੂਚਿਤ ਕੀਤਾ, ਜਿਸਨੇ ਫਿਰ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਇਸਨੂੰ ਫੜਨ ਲਈ ਸੂਚਿਤ ਕੀਤਾ।