ਪੰਜਾਬ ਬੀਬੀ ਜਗੀਰ ਕੌਰ ਵੱਲੋਂ ਔਰਤਾਂ ਦੇ ਰਾਖਵੇਕਰਨ ਦੀ ਵਕਾਲਤ/ 50 ਫੀਸਦੀ ਸੀਟਾਂ ਦੇਣ ਕੀਤੀ ਦੀ ਮੰਗ/ ਪ੍ਰਧਾਨ ਮੰਤਰੀ ਨੂੰ ਆਲ ਪਾਰਟੀ ਮੀਟਿੰਗ ਸੱਦਣ ਦੀ ਅਪੀਲ By admin - April 23, 2026 0 2 Facebook Twitter Pinterest WhatsApp ਅਕਾਲੀ ਦਲ ਪੁਨਰ ਸੁਰਜੀਤ ਦੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਮੰਗ ਕੀਤੀ ਹੈ। ਔਰਤਾਂ ਨੂੰ 33 ਫੀਸਦੀ ਰਾਖਵੇਂਕਰਨ ਬਿੱਲ ਉਤੇ ਆਪਣੀ ਪ੍ਰਤੀਕਿਰਿਆ ਜਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਲ 2029 ਦੀਆਂ ਚੋਣਾਂ ਤਕ ਔਰਤਾਂ ਦੀ 33 ਫੀਸਦੀ ਹਿੱਸੇਦਾਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਲੋਕ ਸਭਾ ਵਿਚ ਬਿੱਲ ਪਾਸ ਨਾ ਹੋਣ ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਫੈਂਡਰਲ ਢਾਚੇ ਦੇ ਮੁਦਈ ਰਿਹਾ ਹੈ, ਜਿਸ ਦੇ ਤਹਿਤ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਚੋਣਾਂ ਵਿਤ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ। ਉਨ੍ਹਾਂ ਸਾਰੀਆਂ ਸਿਆਸੀ ਧਿਰਾਂ ਨੂੰ ਔਰਤਾਂ ਲਈ 33 ਫੀਸਦੀ ਸੀਟਾਂ ਰਾਖਵੀਆਂ ਰੱਖਣ ਦੀ ਮੰਗ ਕੀਤੀ ਤਾਂ ਜੋ ਔਰਤਾਂ ਨੂੰ ਉਨ੍ਹਾਂ ਦਾ ਅਧਿਕਾਰ ਮਿਲ ਸਕੇ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁੱਦੇ ਦੇ ਹੱਲ ਲਈ ਸਰਬਪਾਰਟੀ ਮੀਟਿੰਗ ਬੁਲਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਉਸ ਵੇਲੇ ਔਰਤਾਂ ਨੂੰ ਐਸਜੀਪੀਸੀ ਚੋਣਾਂ ਵਿਚ ਵੋਟ ਦਾ ਅਧਿਕਾਰ ਦਿੱਤਾ ਜਦੋਂ ਇਹ ਅਧਿਕਾਰ ਇੰਗਲੈਂਡ ਦੀਆਂ ਔਰਤਾਂ ਕੋਲ ਵੀ ਨਹੀਂ ਸੀ, ਜਿਸ ਤੋਂ ਸਾਬਤ ਦੁੰਹਾ ਹੈ ਕਿ ਅਕਾਲੀ ਦਲ ਹਮੇਸ਼ਾਂ ਹੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ‘ਤੇ ਪਹਿਰਾ ਦਿੰਦਾ ਆ ਰਿਹਾ ਹੈ ਜਿੰਨ੍ਹਾਂ ਨੇ ਗੁਰਬਾਣੀ ਵਿੱਚ ਔਰਤ ਨੂੰ ਬੜਾ ਉਚਾ ਦਰਜਾ ਦਿੱਤਾ ਹੋਇਆ ਹੈ। ਉਨ੍ਹਾਂ ਔਰਤਾਂ ਨੂੰ 33 ਫੀਸਦੀ ਨਹੀਂ ਸਗੋਂ 50 ਫੀਸਦੀ ਸੀਟਾਂ ਦੇਣ ਦੀ ਮੰਗ ਕੀਤੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਚਾਨਕ ਸਪੈਸ਼ਲ ਸ਼ੈਸ਼ਨ ਸੱਦਣ ਪਿੱਛੇ ਰਾਜਨੀਤੀ ਸਾਫ਼ ਝਲਕਦੀ ਹੈ। ਜਦੋਂ ਦੇਸ਼ ਦੇ ਪੰਜਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਸਿਖ਼ਰ ‘ਤੇ ਹੈ ਤਾਂ ਉਨ੍ਹਾਂ ਸੂਬਿਆਂ ਦੇ ਮੈਂਬਰ ਪਾਰਲੀਮੈਂਟ ਚੋਣ ਪ੍ਰਚਾਰ ਵਿੱਚ ਰੁਝੇ ਹੋਏ ਹਨ ਤਾਂ ਅਜਿਹੇ ਮਾਹੌਲ ਵਿੱਚ ਸ਼ੈਸ਼ਨ ਸੱਦਣ ਦਾ ਫੈਸਲਾ ਹੀ ਗਲਤ ਹੈ। ਇਸ ਨੂੰ ਚੋਣਾਂ ਵਿੱਚ ਲਾਹਾ ਲੈਣ ਲਈ ਵਰਤਣਾ ਗਲਤ ਹੈ। ਇਸ ਤੋਂ ਸੱਤਾਧਾਰੀ ਧਿਰ ਦੀ ਨੀਅਤ ਦਾ ਪਤਾ ਲੱਗ ਜਾਂਦਾ ਹੈ। ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉ ਹਇਸ ਮਹੱਤਵਪੂਰਨ ਬਿੱਲ ਬਾਰੇ ਆਮ ਸਹਿਮਤੀ ਬਚਾਉਣ ਲਈ ਆਲ ਪਾਰਟੀ ਮੀਟਿੰਗ ਸੱਦਣ ਜੀ।ਉਨ੍ਹਾਂ ਕਿਹਾ ਕਿ ਇਹ ਸ਼ੈਸ਼ਨ ਸੱਦਣ ਤੋਂ ਪਹਿਲਾਂ ਹੀ ਆਲ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਸੀ ਤਾਂ ਜੋ ਇਹ ਨੌਬਤ ਨਾ ਆਉਂਦੀ ਕਿਉਂਕਿ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਔਰਤਾਂ ਨੂੰ 33 ਫੀਸਦੀ ਸੀਟਾਂ ਦੇਣ ਦੇ ਮਾਮਲੇ ਵਿੱਚ ਸਹਿਮਤ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਬਿਲ ਪਹਿਲਾਂ ਹ ੀਕਈ ਦਹਾਕਿਆਂ ਤੋਂ ਲਟਕਦਾ ਆ ਰਿਹਾ ਹੈ।ਹੁਣ ਜਦੋਂ ਇਸ ਨੂੰ ਅਮਲ ਰੂਪ ਦੇਣ ਦਾ ਸਮਾਂ ਆਇਆ ਤਾਂ ਬਿਨ੍ਹਾਂ ਗਿਣਤੀ ਮਿਣਤੀ ਕੀਤਿਆ ਇਸ ਨੂੰ ਸਿਰਫ ਰਾਜਨੀਤੀ ਲਈ ਵਰਤਿਆ ਜਾ ਰਿਹਾ ਹੈ।