ਪੰਜਾਬ ਮਲੋਟ ਦੇ ਪਿੰਡ ਜੰਡਵਾਲਾ ਚੜਤ ਸਿੰਘ ’ਚ ਘਰ ਨੂੰ ਅੱਗ/ ਸਾਰਾ ਸਾਮਾਨ ਤੇ ਧੀ ਦੇ ਵਿਆਹ ਦਾ ਦਾਜ ਸੜ ਕੇ ਸੁਆਹ/ ਪ੍ਰਸ਼ਾਸਨ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ By admin - April 21, 2026 0 2 Facebook Twitter Pinterest WhatsApp ਮਲੋਟ ਦੇ ਨੇੜਲੇ ਪਿੰਡ ਜੰਡਵਾਲਾ ਚੜਤ ਸਿੰਘ ਤੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਗਰੀਬ ਪਰਿਵਾਰ ਦੇ ਘਰ ਵਿੱਚ ਅਚਾਨਕ ਅੱਗ ਲੱਗ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਰਾਤ ਸਮੇਂ ਬਿਜਲੀ ਦਾ ਕੱਟ ਲੱਗਿਆ ਹੋਇਆ ਸੀ ਕਿ ਇਸ ਦੌਰਾਨ ਅਚਾਨਕ ਘਰ ਅੰਦਰ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਉਸ ਨੇ ਸਾਰੇ ਘਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਅੱਗ ਨਾਲ ਘਰ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਇਸ ਸਾਮਾਨ ਵਿਚ ਲੜਕੀ ਦੇ ਵਿਆਹ ਲਈ ਰੱਖਿਆ ਦਾਜ ਦਾ ਸਾਮਾਨ ਵੀ ਸ਼ਾਮਲ ਸੀ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਧੀ ਦੇ ਵਿਆਹ ਲਈ ਬੜੀ ਮੁਸ਼ਕਿਲ ਨਾਲ ਹੌਲੀ-ਹੌਲੀ ਕਰਕੇ ਦਾਜ ਦਾ ਸਮਾਨ ਇਕੱਠਾ ਕੀਤਾ ਸੀ, ਪਰ ਅੱਗ ਨੇ ਉਹ ਸਾਰੇ ਸੁਪਨੇ ਵੀ ਸਾੜ ਦਿੱਤੇ। ਪੀੜਤ ਪਰਿਵਾਰ ਮੁਤਾਬਕ ਘਰ ਦਾ ਗੁਜਾਰਾ ਪਹਿਲਾਂ ਹੀ ਬਹੁਤ ਔਖੇ ਹਾਲਾਤਾਂ ਵਿੱਚ ਚੱਲ ਰਿਹਾ ਸੀ ਅਤੇ ਹੁਣ ਇਸ ਵੱਡੇ ਨੁਕਸਾਨ ਤੋਂ ਬਾਅਦ ਉਹ ਮੁੜ ਸਮਾਨ ਬਣਾਉਣ ਦੇ ਯੋਗ ਨਹੀਂ ਹਨ। ਪਰਿਵਾਰ ਨੇ ਪ੍ਰਸ਼ਾਸਨ, ਸਮਾਜ ਸੇਵੀਆਂ ਅਤੇ ਇਲਾਕਾ ਵਾਸੀਆਂ ਕੋਲ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਉਹਨਾਂ ਦੀ ਧੀ ਦੇ ਵਿਆਹ ਅਤੇ ਘਰ ਦੇ ਦੁਬਾਰਾ ਗੁਜਾਰੇ ਲਈ ਸਹਾਇਤਾ ਮਿਲ ਸਕੇ।