ਮਲੋਟ ਦੇ ਦਾਨੇਵਾਲਾ ਚੌਂਕ ਦੀ ਸੁੰਦਰੀਕਰਨ ਦਾ ਕੰਮ ਸ਼ੁਰੂ/ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕੀਤਾ ਉਦਘਾਟਨ/ ਬਾਕੀ ਚੌਂਕਾਂ ਦਾ ਕੰਮ ਛੇਤੀ ਸ਼ੁਰੂ ਕਰਨ ਦਾ ਵਾਅਦਾ

0
3

ਹਲਕਾ ਮਲੋਟ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਮੰਤਰੀ ਵੱਲੋਂ ਅੱਜ ਸ਼ਹਿਰ ਦੇ ਐਂਟਰੀ ਉਤੇ ਬਣੇ ਦਾਨੇਵਾਲਾ ਚੌਂਕ ਦੇ ਸੁੰਦਰੀਕਰਨ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸ਼ਹਿਰ  ਦੀ  ਸੁੰਦਰਤਾ  ਲਈ  ਕਈ  ਮਿੰਨੀ  ਪਬਲਿਕ  ਪਾਰਕ  ਉਸਾਰੇ  ਗਏ  ਹਨ ਅਤੇ ਹੁਣ ਸ਼ਹਿਰ  ਦੀ ਐਂਟਰੀ  ਤੇ  ਬਣੇ  ਦਾਨੇਵਾਲਾ  ਚੌਕ  ਦੇ  ਸੁੰਦਰੀਕਰਨ  ਦਾ  ਕੰਮ  ਸ਼ੁਰੂ  ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਲਦ ਦੀ ਸ਼ਹਿਰ ਦੇ ਹੋਰ ਚੌਂਕਾਂ ਦੇ ਕੰਮ ਵੀ ਸ਼ੁਰੂ ਕਰਵਾਏ ਜਾਣਗੇ। ਬੇਅਦਬੀ ਕਾਨੂੰਨ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬਣਨ ਨਾਲ ਬੇਅਦਬੀ ਦੀਆਂ ਘਟਨਾਵਾਂ ਨੂੰ ਪੱਕੀ ਨਕੇਲ ਪਾਈ ਜਾ ਸਕੇਗੀ।

LEAVE A REPLY

Please enter your comment!
Please enter your name here