ਪੰਜਾਬ ਹਰਜੋਤ ਬੈਂਸ ਵੱਲੋਂ ਪੀਘਪੜੀ ’ਚ ਪੁੱਲ ਦਾ ਉਦਘਾਟਨ/ ਖੱਡਾਂ ’ਤੇ ਬਣਾਏ ਜਾ ਰਹੇ ਕਈ ਪੁਲ/ ਮੇਰੀ ਧਰਤੀ ਮੇਰਾ ਜਨੂੰਨ ਤਹਿਤ ਹੋਵੇਗੀ ਉਸਾਰੀ By admin - April 20, 2026 0 1 Facebook Twitter Pinterest WhatsApp ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਨਗਲ ਸ਼ਹਿਰ ਅੰਦਰ ਲਗਾਤਾਰ ਵਿਕਾਸ ਕਰਵਾਇਆ ਜਾ ਰਿਹਾ ਹੈ, ਖਾਸ ਕਰ ਕੇ ਪਹਾੜਾਂ ਨਾਲ ਲੱਗਦੇ ਪਿੰਡਾਂ ਅੰਦਰ ਮੇਰੀ ਧਰਤੀ ਮੇਰਾ ਜਨੂੰਨ ਤਹਿਤ ਪੁਲ ਤੇ ਸੜਕਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਹਰਜੋਤ ਬੈਂਸ ਵੱਲੋਂ ਪੀਘਬੜੀ ਵਿੱਚ ਨਵੇਂ ਪੁਲ ਦੀ ਉਸਾਰੀ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਜੋਤ ਬੈਂਸ ਨੇ ਕਿਹਾ ਕਿ 1 ਕਰੋੜ 55 ਲੱਖ ਦੀ ਲਾਗਤ ਨਾਲ ਬਣਨ ਵਾਲੇ ਇਸ ਪੁਲ ਦੇ ਬਣਨ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਪੁਲ ਬਣਨ ਨਾਲ ਪਿੰਡ ਵਾਸੀਆਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ, ਖਾਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਜਦੋਂ ਪਾਣੀ ਦੇ ਤੇਜ਼ ਬਹਾਅ ਕਾਰਨ ਆਵਾਜਾਈ ਵਿੱਚ ਵੱਡੀਆਂ ਦਿੱਕਤਾਂ ਆਉਂਦੀਆਂ ਹਨ। ਮੰਤਰੀ ਬੈਂਸ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਦੌਰਾਨ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿੱਚ ਭਾਰੀ ਬਰਸਾਤ ਕਾਰਨ ਇਸ ਖੱਡ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ ਸੀ, ਜਿਸ ਨਾਲ ਆਸ-ਪਾਸ ਦੀਆਂ ਜ਼ਮੀਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਮੌਜੂਦਾ ਕੋਜ਼ਵੇਅ ਵੀ ਤਬਾਹ ਹੋ ਗਿਆ। ਇਸ ਕਾਰਨ ਪਿੰਡ ਦੀ ਆਵਾਜਾਈ ਬਹੁਤ ਪ੍ਰਭਾਵਿਤ ਹੋਈ। ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਥਾਂ ‘ਤੇ ਪੱਕੇ ਅਤੇ ਮਜ਼ਬੂਤ ਪੁਲ ਦੀ ਲੋੜ ਮਹਿਸੂਸ ਕੀਤੀ ਗਈ। ਇਸ ਲਈ ਇਮਾਰਤ ਇੰਜੀਨੀਅਰਿੰਗ ਲੈਬ ਵੱਲੋਂ ਬੇਅਰਿੰਗ ਟੈਸਟ ਕਰਵਾਇਆ ਗਿਆ ਅਤੇ ਮੁੱਖ ਇੰਜੀਨੀਅਰ, ਜਲ ਸਰੋਤ ਵਿਭਾਗ ਪੰਜਾਬ ਦੀ ਮੰਜ਼ੂਰੀ ਨਾਲ ਇਸ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਹੈ। ਉਨ੍ਹਾਂ ਹੋਰ ਦੱਸਿਆ ਕਿ ਇਹ ਪੁਲ ਆਰ.ਸੀ.ਸੀ ਸਟ੍ਰਕਚਰ ਨਾਲ ਤਿਆਰ ਕੀਤਾ ਜਾਵੇਗਾ, ਜਿਸ ਦੀ ਬੈਡ ਵਿਡਥ 200 ਫੁੱਟ ਅਤੇ ਕੈਰੇਜ ਵੇਅ 18 ਫੁੱਟ ਹੋਵੇਗੀ। ਪੁਲ ਨੂੰ 5 ਫੁੱਟ ਤੱਕ ਪਾਣੀ ਦੇ ਬਹਾਅ ਨੂੰ ਝੱਲਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਵਿੱਚ ਐਮ-30 ਗਰੇਡ ਕੰਕਰੀਟ ਦੀ ਵਰਤੋਂ ਕੀਤੀ ਜਾਵੇਗੀ ਅਤੇ ਸੁਰੱਖਿਆ ਲਈ ਕ੍ਰੈਸ਼ ਬੈਰੀਅਰ ਵੀ ਲਗਾਏ ਜਾਣਗੇ। ਪੁਲ ਦੇ ਦੋਵੇਂ ਪਾਸਿਆਂ ਅਬਟਮੈਂਟ, ਪ੍ਰੋਟੈਕਸ਼ਨ ਵਰਕ, ਗਰਾਊਟਿੰਗ ਅਤੇ ਸੁਕੇ ਪੱਥਰਾਂ ਦੀ ਲੇਅਰ ਨਾਲ ਮਜ਼ਬੂਤੀ ਦਿੱਤੀ ਜਾਵੇਗੀ, ਤਾਂ ਜੋ ਤੇਜ਼ ਬਹਾਅ ਤੋਂ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ ਅਪ੍ਰੋਚ ਰੋਡ ਨੂੰ ਵੀ ਸਮਤਲ ਕੀਤਾ ਜਾਵੇਗਾ, ਜਿਸ ਨਾਲ ਆਵਾਜਾਈ ਹੋਰ ਸੁਚਾਰੂ ਬਣੇਗੀ ਅਤੇ ਪਿੰਡਾਂ ਦੀ ਕਨੈਕਟਿਵਿਟੀ ਮਜ਼ਬੂਤ ਹੋਵੇਗੀ।