ਪੰਜਾਬ ਗੁਰਦਾਸਪੁਰ ਦੇ ਧਾਰੀਵਾਲ ’ਚ ਮੋਟਰ ਸਾਇਕਲ ਚੋਰੀ/ ਘਰ ਦੇ ਬਾਹਰੋਂ ਮੋਟਰ ਸਾਇਕਲ ਚੋਰੀ ਕਰ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਭਾਲ By admin - April 20, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਹਨ। ਬੀਤੇ ਦਿਨੀ ਇੱਕ ਮਨਿਆਰੀ ਦੀ ਦੁਕਾਨ ਦੇ ਬਾਹਰੋਂ ਦੁਕਾਨਦਾਰ ਦਾ ਮੋਟਰਸਾਈਕਲ ਚੋਰੀ ਹੋਇਆ ਸੀ ਜਿਸ ਤੋਂ ਬਾਅਦ ਅੱਜ ਧਾਰੀਵਾਲ ਵਿੱਚ ਨਿਕਲ ਰਹੇ ਦਸਤਾਰ ਮਾਰਚ ਵਿੱਚ ਸ਼ਾਮਿਲ ਹੋਣ ਆਏ ਸੂਬਾ ਸਿੰਘ ਨਾਮ ਦੇ ਇੱਕ ਵਿਅਕਤੀ ਦਾ ਮੋਟਰਸਾਈਕਲ ਗੁਰਦੁਆਰਾ ਬੇਬੇ ਨਾਨਕੀ ਸਾਹਿਬ ਦੇ ਬਾਹਰੋਂ ਚੋਰੀ ਹੋ ਗਿਆ ਜਿਸ ਦੀ ਕਸੀਸੀ ਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਧਾਰੀਵਾਲ ਦੇ ਸਮਾਜ ਸੇਵਕ ਹਰਮੀਤ ਸਿੰਘ ਲੱਕੀ ਸੱਭਰਵਾਲ ਨੇ ਦੱਸਿਆ ਕਿ ਸੂਬਾ ਸਿੰਘ ਜੋ ਬਿਜਲੀ ਬੋਰਡ ਦੇ ਵਿੱਚ ਬਤੌਰ ਸੇਵਾ ਨਿਭਾ ਰਹੇ ਹਨ ਉਹਨਾਂ ਦਾ ਮੋਟਰਸਾਈਕਲ ਪੀਬੀ06 ਐਚ 3682 ਜੋ ਗੁਰੂ ਦੁਆਰਾ ਬੇਬੇ ਨਾਨਕੀ ਦੇ ਕੋਲ ਇੱਕ ਦੁਕਾਨ ਦੇ ਬਾਹਰ ਖੜਾ ਕੀਤਾ ਸੀ ਅਤੇ ਜਦ ਦਸਤਾਰ ਮਾਰਚ ਸਮਾਪਤ ਹੋਇਆ ਤਾਂ ਉਹਨਾਂ ਆਣ ਕੇ ਦੇਖਿਆ ਕਿ ਉੱਥੇ ਮੋਟਰ ਸਾਈਕਲ ਨਹੀਂ ਸੀ। ਜਦ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਦੇ ਵਿੱਚ ਇੱਕ ਨੌਜਵਾਨ ਜੋ ਮੋਟਰਸਾਈਕਲ ਚੋਰੀ ਕਰਕੇ ਉਥੋਂ ਲੈ ਗਿਆ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਨੇ ਸੀਸੀਟੀਵੀ ਤਸਵੀਰਾਂ ਦੇ ਅਧਾਰ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।