ਪੰਜਾਬ ਫਾਜਿਲਕਾ ’ਚ ਕਿਸਾਨ ਦੀ ਸੜੀ 4 ਏਕੜ ਕਣਕ/ ਸ਼ਾਰਟ ਸਰਕਟ ਕਾਰਨ ਲੱਗੀ ਅੱਗ/ ਪਿੰਡ ਵਾਸੀਆਂ ਨੇ ਇਕ ਲੱਖ ਦੀ ਕੀਤੀ ਮਦਦ By admin - April 20, 2026 0 1 Facebook Twitter Pinterest WhatsApp ਫਾਜ਼ਿਲਕਾ ਦੇ ਸਰਹੱਦੀ ਪਿੰਡ ਪੱਕਾ ਚਿਸ਼ਤੀ ਦੇ ਦੋ ਕਿਸਾਨ ਭਰਾਵਾਂ ਦੀ ਚਾਰ ਏਕੜ ਕਣਕ ਦੀ ਫ਼ਸਲ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਕਾਰਨ ਉਨ੍ਹਾਂ ਦੀ ਪੂਰੀ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਸਿਰਫ਼ ਚਾਰ ਏਕੜ ਜ਼ਮੀਨ ‘ਤੇ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਲੇ ਦੋਵੇਂ ਭਰਾਵਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ। ਇਸ ਦੌਰਾਨ ਪਿੰਡ ਦੇ ਕਿਸਾਨ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਇਆ। ਇਨ੍ਹਾਂ ਕਿਸਾਨ ਭਰਾਵਾਂ ਦੀ ਮਦਦ ਲਈ ਪਿੰਡ ਵਾਸੀਆਂ ਨੇ ਆਪਣੇ ਤੌਰ ‘ਤੇ ਲਗਭਗ ਇੱਕ ਲੱਖ ਰੁਪਏ ਦੀ ਨਕਦੀ ਇਕੱਠੀ ਕੀਤੀ ਅਤੇ ਦੋਵਾਂ ਭਰਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸੌਂਪ ਦਿੱਤੀ। ਭਾਰਤ ਦੇ ਆਖਰੀ ਪਿੰਡ ਵਜੋਂ ਜਾਣੇ ਜਾਂਦੇ ਪੱਕਾ ਚਿਸ਼ਤੀ ਦੇ ਕਿਸਾਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਪੀੜਤ ਕਿਸਾਨਾਂ ਨੇ ਮਦਦ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ।