ਬਠਿੰਡਾ ਦੇ ਸਕੂਲ ਅੰਦਰ ਸ਼ਰਮਨਾਕ ਘਟਨਾ/ ਮਹਿਲਾ ਅਧਿਆਪਕਾ ਨਾਲ ਕੀਤੀ ਛੇੜਛਾੜ/ ਮੈਥ ਟੀਚਰ ਖਿਲਾਫ਼ ਮਾਮਲਾ ਦਰਜ

0
2

 

ਬਠਿੰਡਾ ਦੇ ਇੱਕ ਸਰਕਾਰੀ ਸਕੂਲ ਵਿਚ ਇਕ ਪੁਰਸ਼ ਅਧਿਆਪਕ ਵੱਲੋਂ ਮਹਿਲਾ ਅਧਿਆਪਕਾ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਵਿਖੇ ਤੈਨਾਤ ਸਾਇੰਸ ਅਧਿਆਪਕਾਂ ਨੇ ਇੱਕ ਸੀਨੀਅਰ ਟੀਚਰ ‘ਤੇ ਛੇੜਛਾੜ ਦਾ ਦੋਸ਼ ਲਗਾਉਂਦੇ ਹੋਏ ਕੇਸ ਦਰਜ ਕਰਵਾਇਆ ਹੈ। ਅਧਿਆਪਕਾ ਦਾ ਦੋਸ਼ ਹੈ ਕਿ ਉਸਨੂੰ ਬਹਾਨੇ ਨਾਲ ਸਕੂਲ ਦੀ ਲੈਬ ਵਿੱਚ ਬੁਲਾਇਆ ਗਿਆ, ਜਿੱਥੇ ਉਸ ਨਾਲ ਛੇੜਛਾੜ ਕੀਤੀ ਤੇ ਅਸ਼ਲੀਲ ਹਰਕਤਾਂ ਕੀਤੀ। ਉਹ ਕਿਸੇ ਤਰ੍ਹਾਂ ਅਧਿਆਪਕ ਦੇ ਚੁੰਗਲ ਵਿਚੋਂ ਬਚ ਕੇ ਨਿਕਲੀ। ਅਧਿਆਪਕਾਂ ਨੇ ਦੋਸ਼ੀ ਉਤੇ ਧਮਕੀਆਂ ਦੇਣ ਦੇ ਇਲਜਾਮ ਵੀ ਲਾਏ। ਪੁਲਿਸ ਨੇ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਧਿਆਪਕਾਂ ਦਾ ਇਲਜਾਮ ਹੈ ਕਿ ਜਦੋਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਉਸਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਕਿਸੇ ਤਰ੍ਹਾਂ ਮਹਿਲਾ ਅਧਿਆਪਕਾ ਲੈਬ ਵਿੱਚੋਂ ਭੱਜਣ ਵਿਚ ਕਾਮਯਾਬ ਹੋਈ। ਮਹਿਲਾ ਅਧਿਆਪਕਾ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਹਿਲਾ ਅਧਿਆਪਕਾ ਨੇ ਦੱਸਿਆ ਕਿ ਦੋਸ਼ੀ ਸਕੂਲ ਵਿੱਚ ਉਸਦੇ ਤੋਂ ਉੱਚਾ ਅਹੁਦਾ ਰੱਖਦਾ ਹੈ। ਉਸਨੇ ਪਹਿਲਾਂ ਸਕੂਲ ਵਿੱਚ ਆਪਣੀਆਂ ਮਹਿਲਾ ਸਾਥੀਆਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸਨੇ ਪੁਲਿਸ ਕੋਲ ਰਸਮੀ ਸ਼ਿਕਾਇਤ ਦਰਜ ਕਰਵਾਈ।
ਪੀੜਤਾ ਅਨੁਸਾਰ ਜਦੋਂ ਉਸ ਨੇ ਸੀਨੀਅਰ ਹੋਣ ਦੇ ਨਾਤੇ ਮੁਲਜ਼ਮ ਨੂੰ ਅਲਮਾਰੀਆਂ ਦੀ ਖਰਾਬੀ ਬਾਰੇ ਦੱਸਿਆ ਤਾਂ ਉਸ ਨੇ ਲੈਬ ‘ਚ ਆ ਕੇ ਦਿਖਾਉਣ ਲਈ ਕਿਹਾ। ਲੈਬ ਪਹੁੰਚਣ ‘ਤੇ ਮੁਲਜ਼ਮ ਨੇ ਪਹਿਲਾਂ ਉਸ ਬਾਰੇ ਗਲਤ ਟਿੱਪਣੀ ਕੀਤੀ ਅਤੇ ਫਿਰ ਉਸ ਦੇ ਨੇੜੇ ਆਉਣ ਲੱਗਾ। ਵਿਰੋਧ ਕਰਨ ‘ਤੇ ਮੁਲਜ਼ਮ ਨੇ ਜ਼ਬਰਦਸਤੀ ਉਸ ਦਾ ਹੱਥ ਫੜ ਕੇ ਛੇੜਛਾੜ ਤੇ ਦੁਰਵਿਹਾਰ ਕੀਤਾ। ਅਧਿਆਪਕਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਧਮਕਾਇਆ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਘਟਨਾ ਬਾਰੇ ਦੱਸਿਆ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।  ਘਟਨਾ ਦੀ ਸੂਚਨਾ ਮਿਲਣ ‘ਤੇ ਪੀੜਤਾ ਦਾ ਪਤੀ ਅਤੇ ਸਹੁਰਾ ਸਕੂਲ ਪਹੁੰਚੇ ਜਿਸ ਤੋਂ ਬਾਅਦ ਪੀੜਤਾ ਪਰਿਵਾਰ ਸਮੇਤ ਥਾਣਾ ਮੌੜ ਪਹੁੰਚੀ ਤੇ ਸ਼ਿਕਾਇਤ ਦਰਜ ਕਰਵਾਈ। ਥਾਣਾ ਮੌੜ ਪੁਲਿਸ ਨੇ ਮੁਲਜ਼ਮ ਪ੍ਰਵੀਨ ਕੁਮਾਰ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਤਲਾਸ਼ ਵਿੱਚ ਪੁਲਿਸ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here