ਪੰਜਾਬ ਗੁਰਦਾਸਪੁਰ ਸਿਵਲ ਹਸਪਤਾਲ ’ਚ ਪਾਣੀ ਦੀ ਕਿੱਲਤ/ ਲੋਕ ਦੁਕਾਨਾਂ ਤੋਂ ਮੁੱਲ ਪਾਣੀ ਖਰੀਦਣ ਲਈ ਮਜ਼ਬੂਰ/ ਐਸਐਮਓ ਨੇ ਛੇਤੀ ਹੱਲ ਦਾ ਦਿੱਤਾ ਭਰੋਸਾ By admin - April 19, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਸਿਵਲ ਹਸਪਤਾਲ ਅੰਦਰ ਪੀਣ ਵਾਲੇ ਪਾਣੀ ਦੀ ਕਿੱਲਤ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ। ਇੱਥੇ ਲੱਗੇ 7 ਵਾਟਰ ਕੂਲਰ ਅਤੇ ਫਿਲਟਰ ਖਰਾਬ ਹਾਲਤ ਵਿਚ ਪਏ ਹਨ। ਇਸ ਤੋਂ ਇਲਾਵਾ ਵਾਟਰ ਕੂਲਰਾਂ ਤੇ ਫਿਲਟਰਾਂ ਦੇ ਆਸੇ-ਪਾਸੇ ਗੰਦਗੀ ਦੀ ਭਰਮਾਰ ਹੈ, ਜਿਸ ਦੇ ਚਲਦਿਆਂ ਲੋਕ ਦੁਕਾਨਾਂ ਤੋਂ ਪਾਣੀ ਮੁੱਲ ਖਰੀਦ ਕੇ ਪੀਣ ਲਈ ਮਜਬੂਰ ਹਨ। ਹਸਪਤਾਲ ਵਿਚ ਇਲਾਜ ਕਰਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਉਹ ਗੰਦਾ ਅਤੇ ਗਰਮ ਪਾਣੀ ਪੀਣ ਦੀ ਬਜਾਏ ਰੋਜ਼ਾਨਾ ਹਸਪਤਾਲ ਦੀ ਕੈਂਟੀਨ ਤੋਂ ਠੰਡੇ ਪਾਣੀ ਦੀਆਂ ਬੋਤਲਾਂ ਖਰੀਦਣ ਲਈ ਮਜਬੂਰ ਹੋ ਰਹੇ ਹਨ। ਇਸ ਬਾਰੇ ਪੁੱਛੇ ਜਾਣ ਉਤੇ ਐਸਐਮਓ ਡਾਕਟਰ ਰਮਨਦੀਪ ਨੇ ਕਿਹਾ ਕਿ ਉਹਨਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਪਰ ਹੁਣ ਸਮੱਸਿਆ ਉਹਨਾਂ ਦੇ ਧਿਆਨ ਵਿੱਚ ਆ ਗਈ ਹੈ ਅਤੇ ਜਲਦੀ ਹੀ ਇਸ ਦਾ ਹੱਲ ਕਰਵਾ ਦਿੱਤਾ ਜਾਵੇਗਾ।