ਪੰਜਾਬ ਕਪੂਰਥਲਾ ਨਾਲ ਸਬੰਧਤ ਨੌਜਵਾਨ ਦੀ ਵਿਦੇਸ਼ ’ਚ ਮੌਤ/ ਲਿਬਨਾਨ ’ਚ ਭੇਦਭਰੀ ਹਾਲਤ ’ਚ ਗਈ ਜਾਨ/ ਪਰਿਵਾਰ ਨੇ ਮਾਲਕ ਨੂੰ ਦੱਸਿਆ ਜ਼ਿੰਮੇਵਾਰ By admin - April 18, 2026 0 2 Facebook Twitter Pinterest WhatsApp ਕਪੂਰਥਲਾ ਅਧੀਨ ਆਉਂਦੇ ਹਲਕਾ ਭੁਲੱਥ ਦੇ ਪਿੰਡ ਰਾਏਪੁਰ ਪੁਰ ਬਖਸ਼ ਵਾਲਾ ਨਾਲ ਸਬੰਧਤ ਲਖਵਿੰਦਰ ਸਿੰਘ ਦੀ ਵਿਦੇਸ਼ੀ ਧਰਤੀ ਲਿਬਨਾਨ ਵਿਖੇ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਰਿਵਾਰ ਦੇ ਦੱਸਣ ਮੁਤਾਕਕ ਲਖਵਿੰਦਰ ਸਿੰਘ 3 ਮਹੀਏ ਪਹਿਲਾਂ ਲਿਬਨਾਨ ਗਿਆ ਸੀ ਜਿੱਥੇ ਉਹ ਵੈਲਡਿੰਗ ਕੰਪਨੀ ਵਿਚ ਕੰਮ ਕਰਦਾ ਸੀ। ਪਰਿਵਾਰ ਮੁਤਾਬਕ ਕੰਪਨੀ ਮਾਲਕ ਨੇ ਖੁਦਕੁਸ਼ੀ ਕਰਨ ਦੀ ਗੱਲ ਕਹੀ ਹੈ, ਜੋ ਸਹੀ ਨਹੀਂ ਹੈ। ਪਰਿਵਾਰ ਦੇ ਦੱਸਣ ਮੁਤਾਬਕ ਲਖਵਿੰਦਰ ਸਿੰਘ ਨੇ ਮਾਲਕ ਵੱਲੋਂ ਤੰਗ ਪ੍ਰੇਸ਼ਾਨ ਕਰਨ ਬਾਰੇ ਫੋਨ ਉਤੇ ਦੱਸਿਆ ਸੀ। ਪਰਿਵਾਰ ਨੇ ਘਟਨਾ ਨੂੰ ਕਤਲ ਕਰਾਰ ਦਿੰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਅਤੇ ਭਰਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਤਕਰੀਬਨ ਤਿੰਨ ਮਹੀਨੇ ਪਹਿਲਾਂ ਰੋਜ਼ਗਾਰ ਲਈ ਲਿਬਨਾਨ ਗਿਆ ਸੀ, ਜਿੱਥੇ ਉਹ ਇਕ ਵੈਲਡਿੰਗ ਕੰਪਨੀ ਵਿੱਚ ਕੰਮ ਕਰ ਰਿਹਾ ਸੀ। ਬੀਤੇ ਦਿਨ ਉਸਦੀ ਮੌਤ ਦੀ ਖਬਰ ਮਿਲੀ। ਪਰਿਵਾਰ ਮੁਤਾਬਕ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਲਖਵਿੰਦਰ ਸਿੰਘ ਨੇ ਆਤਮਹੱਤਿਆ ਕਰ ਲਈ ਹੈ, ਪਰ ਪਰਿਵਾਰ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਲਖਵਿੰਦਰ ਸਿੰਘ ਨੇ ਫ਼ੋਨ ‘ਤੇ ਦੱਸਿਆ ਸੀ ਕਿ ਉਸਦਾ ਮਾਲਕ ਉਸਨੂੰ ਤੰਗ-ਪ੍ਰੇਸ਼ਾਨ ਕਰਦਾ ਹੈ ਅਤੇ ਮਾਰ-ਕੁਟਾਈ ਵੀ ਕਰਦਾ ਹੈ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਬਹੁਤ ਪਰੇਸ਼ਾਨ ਸੀ। ਪਰਿਵਾਰ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹ ਆਤਮ ਹੱਤਿਆ ਨਹੀਂ, ਸਗੋਂ ਕਤਲ ਦਾ ਮਾਮਲਾ ਹੈ ਅਤੇ ਇਸਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਮ੍ਰਿਤਕ ਆਪਣੇ ਪਿੱਛੇ ਦੋ ਧੀਆਂ ਛੱਡ ਗਿਆ ਹੈ, ਜਦਕਿ ਉਸਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਦੀ ਸਾਰੀ ਜ਼ਿੰਮੇਵਾਰੀ ਉਸਦੇ ਸਿਰ ਸੀ ਅਤੇ ਉਸਦੇ ਭਰਾ ਦਾ ਪਰਿਵਾਰ ਵੀ ਉਸੇ ਤੇ ਨਿਰਭਰ ਸੀ। ਪਰਿਵਾਰ ਨੇ ਭਾਰਤੀ ਅੰਬੈਸੀ ਅਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇ ਅਤੇ ਲਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਲਿਆਉਣ ਵਿੱਚ ਸਾਡੀ ਮਦਦ ਕੀਤੀ ਜਾਵੇ।