ਪੰਜਾਬ ਡੇਰਾ ਬਾਬਾ ਨਾਨਕ ’ਚ 4 ਏਕੜ ਕਣਕ ਸੜ ਕੇ ਸੁਆਹ/ ਤੂੜੀ ਬਣਾਉਂਦੇ ਸਮੇਂ ਰਿਪਰ ਤੋਂ ਭੜਕੀ ਅੱਗ By admin - April 18, 2026 0 2 Facebook Twitter Pinterest WhatsApp ਡੇਰਾ ਬਾਬਾ ਨਾਨਕ ਦੇ ਪਿੰਡ ਮੂਲੋਵਾਲੀ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇੱਥੇ ਰਿਪਰ ਨਾਲ ਤੂੜੀ ਬਣਾਈ ਜਾ ਰਹੀ ਸੀ, ਜਿਸ ਵਿਚੋਂ ਅਚਾਨਕ ਨਿਕਲੀ ਚੰਗਿਆੜੀ ਨਾਲ ਅੱਗ ਲੱਗ ਗਈ। ਮੌਕੇ ਤੇ ਇਕੱਤਰ ਹੋਏ ਵੱਡੀ ਗਿਣਤੀ ਕਿਸਾਨਾਂ ਨੇ ਟਰੈਕਟਰਾਂ ਨਾਲ ਪੈਲੀ ਵਾਹ ਕੇ ਅੱਗ ਨੂੰ ਕੰਟਰੋਲ ਕੀਤਾ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ। ਅੱਗ ਨਾਲ 4 ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋ ਗਈ। ਪੀੜਤ ਕਿਸਾਨਾਂ ਨੇ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ ਇੱਕ ਕਿਸਾਨ ਵੱਲੋਂ ਰੀਪਰ ਨਾਲ ਤੂੜੀ ਬਣਾਉਂਦੇ ਸਮੇਂ ਰੀਪਰ ਵਿੱਚੋਂ ਨਿਕਲੀ ਚੰਗਿਆੜੀ ਨਾਲ ਕਣਕ ਨੂੰ ਅੱਗ ਲੱਗ ਗਈ ਤੇ ਹਵਾ ਤੇਜ ਹੋਣ ਕਾਰਨ ਸਾਡੀ ਕਰੀਬ ਚਾਰ ਏਕੜ ਕਣਕ ਸੜ ਕੇ ਸਵਾਹ ਹੋਈ ਹੈ। ਉਹਨਾਂ ਦੱਸਿਆ ਕਿ ਪਿੰਡ ਦੇ ਕਿਸਾਨਾਂ ਵੱਲੋਂ ਟਰੈਕਟਰਾਂ ਦੀ ਮਦਦ ਨਾਲ ਪੈਲੀ ਵਾਹ ਕੇ ਅੱਗ ਬੁਝਾਉਣ ਲਈ ਕਾਫੀ ਜਦੋ ਜਹਿਦ ਕੀਤੀ ਗਈ ਤੇ ਮੌਕੇ ਤੇ ਹੀ ਫਾਇਰ ਬ੍ਰਗੇਡ ਦੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਜਿਨਾਂ ਵੱਲੋਂ ਤੁਰੰਤ ਪਹੁੰਚ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਸੜੀ ਹੋਈ ਫਸਲ ਦਾ ਤੁਰੰਤ ਮੁਆਵਜਾ ਦਵਾਇਆ ਜਾਵੇ ਨਹੀਂ ਤਾਂ ਰੀਪਰ ਮਾਲਕ ਉਪਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਅਸ਼ੋਕ ਕੁਮਾਰ ਨੇ ਕਿਸਾਨਾਂ ਦੇ ਬਿਆਨਾਂ ਉਤੇ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।