ਪੰਜਾਬ ਗੁਰਦਾਸਪੁਰ ’ਚ ਪਿੱਟਬੁੱਲ ਕੁੱਤੇ ਨੇ ਨੋਚਿਆ ਮਾਸੂਮ/ ਪਿਤਾ ਨਾਲ ਖਰੀਦਦਾਰੀ ਕਰਨ ਆਏ ’ਤੇ ਕੀਤਾ ਹਮਲਾ By admin - April 18, 2026 0 1 Facebook Twitter Pinterest WhatsApp ਗੁਰਦਾਸਪੁਰ ’ਚ ਇਕ ਪਿੱਟਪੁੱਲ ਕੁੱਤੇ ਵੱਲੋਂ ਬੱਚੇ ਉਤੇ ਹਮਲਾ ਕਰਨ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਪਿੰਡ ਸਾਧੂਚੱਕ ਵਾਸੀ ਸੋਹਨ ਮਸੀਹ ਦੇ ਦੱਸਣ ਮੁਤਾਬਕ ਉਹ ਆਪਣੇ ਬੱਚੇ ਸਮੇਤ ਖਰੀਦਦਾਰੀ ਕਰਨ ਆਇਆ ਸੀ ਕਿ ਇਕ ਪੁਲਿਸ ਮੁਲਾਜਮ ਵੱਲੋਂ ਪਾਲੇ ਪਿੱਟਬੁੱਲ ਨੇ ਉਸ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸੇ ਤਰ੍ਹਾਂ ਬੱਚ ਗਿਆ। ਇਸੇ ਦੌਰਾਨ ਕੁੱਤੇ ਨੇ ਉਸ ਦੇ ਬੱਚੇ ਉਤੇ ਹਮਲਾ ਕਰ ਦਿੱਤਾ, ਜਿਸ ਨੂੰ ਬੜੀ ਮੁਸ਼ਕਲ ਨਾਲ ਪਿੱਟਬੁੱਲ ਦੇ ਚੁੰਗਲ ਵਿਚੋਂ ਬਚਾਇਆ। ਬੱਚੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਬੱਚੇ ਦੇ ਪਿਤਾ ਨੇ ਪ੍ਰਸ਼ਾਸਨ ਤੋਂ ਅਜਿਹੇ ਖਤਰਨਾਕ ਕੁੱਤੇ ਪਾਲਣ ਵਾਲਿਆਂ ਖਿਲਾਫ ਕਾਰਵਾਈ ਮੰਗੀ ਹੈ। ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਸਾਧੂਚੱਕ ਤੋਂ ਖਰੀਦਦਾਰੀ ਕਰਨ ਆਇਆ ਪਰਿਵਾਰ ਇੱਕ ਪੁਲਿਸ ਮੁਲਾਜ਼ਮ ਵੱਲੋਂ ਪਾਲੇ ਗਏ ਪਿੱਟਬੁਲ ਕੁੱਤੇ ਦਾ ਸ਼ਿਕਾਰ ਬਣ ਗਿਆ । ਪਿੱਟਬੁਲ ਨੇ ਪਹਿਲਾਂ ਸੋਹਨ ਮਸੀਹ ਨਾਮ ਦੇ ਵਿਅਕਤੀ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਗਿਆ ਤਾਂ ਪਿੱਟਬੁੱਲ ਉਸਦੇ ਬੱਚੇ ਦੇ ਦੁਆਲੇ ਹੋ ਗਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਨਾਲ ਨੋਚ ਕਰਦਾ । ਹਾਲਾਂਕਿ ਉਸਦੇ ਪਿਤਾ ਨੇ ਬੱਚੇ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਿੱਟ ਬੁੱਲ ਨੇ ਬੱਚੇ ਦੇ ਲੱਕ ਦੇ ਥੱਲੇ ਵਾਲਾ ਹਿੱਸਾ ਨੋਚ ਖਾਦਾ । ਘਟਨਾ ਗੁਰਦਾਸਪੁਰ ਸ਼ਹਿਰ ਦੇ ਬਹਿਰਾਮਪੁਰ ਰੋਡ ਦੀ ਹੈ। ਬਾਅਦ ਵਿੱਚ ਆਲੇ ਦੁਆਲੇ ਦੇ ਲੋਕਾਂ ਵੱਲੋਂ ਝਾੜੂ ਅਤੇ ਡੰਡੇ ਮਾਰ ਮਾਰ ਕੇ ਬੱਚੇ ਨੂੰ ਬਚਾਇਆ ਗਿਆ ਪਰ ਫਿਰ ਵੀ ਬੱਚੇ ਦੀਆਂ ਲੱਤਾਂ ,ਪੱਟ ਅਤੇ ਚੂਲਹੇ ਤੇ ਪਿੱਟਬੁਲ ਨੇ ਕਾਫੀ ਦੰਦ ਲਗਾਏ ਹਨ। ਬੱਚੇ ਦੇ ਪਿਤਾ ਪਾਸਟਰ ਸੋਹਨ ਮਸੀਹ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਅਜਿਹੇ ਖਤਰਨਾਕ ਕੁੱਤੇ ਪਾਲਣ ਵਾਲੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉੱਥੇ ਹੀ ਸਰਕਾਰੀ ਹਸਪਤਾਲ ਵਿੱਚ ਡਿਊਟੀ ਤੇ ਮੌਜੂਦ ਐਮਰਜੰਸੀ ਮੈਡੀਕਲ ਅਫਸਰ ਡਾਕਟਰ ਰਾਹੁਲ ਸਸੋਤਾ ਨੇ ਦੱਸਿਆ ਕਿ ਕਿਸੇ ਕੁੱਤੇ ਦਾ ਸ਼ਿਕਾਰ ਬਣਿਆ ਇੱਕ ਬੱਚਾ ਇੱਥੇ ਦਾਖਲ ਹੋਇਆ ਹੈ। ਬੱਚੇ ਦੇ ਲੱਕ ਤੋਂ ਥੱਲੇ ਦੇ ਹਿੱਸੇ ਵਿੱਚ ਕਈ ਗਹਿਰੇ ਜਖਮ ਹਨ। ਪਰਿਵਾਰ ਅਨੁਸਾਰ ਉਸ ਨੂੰ ਇੱਕ ਪਿੱਟਬੁਲ ਕੁੱਤੇ ਨੇ ਵੱਢਿਆ ਹੈ। ਫਿਲਹਾਲ ਬੱਚਾ ਖਤਰੇ ਦੀ ਹਾਲਤ ਤੋਂ ਬਾਹਰ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।