ਅੰਮ੍ਰਿਤਸਰ ਦੀ ਨਿਮਰਤ ਸੰਧੂ ਨੇ ਰਚਿਆ ਇਤਿਹਾਸ/ ਸੀਬੀਐਸਈ ਨਤੀਜਿਆ ’ਚ ਕੀਤਾ ਟਾਪ/ 500 ਵਿਚੋਂ ਪ੍ਰਾਪਤ ਕੀਤੇ 499 ਅੰਕ

0
2

 

ਸੀਬੀਐਸਈ ਦਸਵੀਂ ਦੇ ਨਤੀਜਿਆਂ ਵਿੱਚ ਅੰਮ੍ਰਿਤਸਰ ਵਾਸੀ ਨਿਮਰਤ ਸੰਧੂ ਨੇ ਇਤਿਹਾਸ ਰੱਚ ਦਿੱਤਾ ਹੈ। ਨਿਮਰਤ ਸੰਧੂ ਨੇ 500 ਵਿਚੋਂ 499 ਅੰਕ ਪ੍ਰਾਪਤ ਕਰ ਕੇ ਪਰਿਵਾਰ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ।  ਇਸ ਸ਼ਾਨਦਾਰ ਉਪਲਬਧੀ ‘ਤੇ ਪਰਿਵਾਰ ਵੱਲੋਂ ਢੋਲ ਵਜਾ ਕੇ ਖੁਸ਼ੀ ਮਨਾਈ ਗਈ ਅਤੇ ਮਿੱਠਾਈ ਵੰਡ ਕੇ ਜਸ਼ਨ ਮਨਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਮਰਤ ਸੰਧੂ ਨੇ ਦੱਸਿਆ ਕਿ ਉਹ ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਣ ਹੈ ਅਤੇ ਉਸਨੇ 99.8% ਅੰਕ ਪ੍ਰਾਪਤ ਕੀਤੇ ਹਨ। ਉਸਨੇ ਕਿਹਾ ਕਿ ਇਹ ਉਸਦੀ ਜ਼ਿੰਦਗੀ ਦਾ ਬਹੁਤ ਮਾਣ ਵਾਲਾ ਪਲ ਹੈ। ਨਤੀਜੇ ਦੇ ਸਮੇਂ ਉਹ ਆਪਣੇ ਘਰ ‘ਚ ਮਾਤਾ ਨਾਲ ਸੀ ਅਤੇ ਪਿਤਾ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਜਿਵੇਂ ਹੀ ਨਤੀਜਾ ਦੇਖਿਆ, ਉਹ ਖੁਸ਼ੀ ਨਾਲ ਝੂਮ ਉੱਠੀ ਅਤੇ ਉਸਦੇ ਕੋਲ ਆਪਣੇ ਜਜ਼ਬਾਤ ਬਿਆਨ ਕਰਨ ਲਈ ਸ਼ਬਦ ਨਹੀਂ ਸਨ।
ਨਿਮਰਤ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਸਕੂਲ ਦੇ ਟੀਚਰ ਹਰ ਵੇਲੇ ਉਸਦੇ ਨਾਲ ਖੜ੍ਹੇ ਰਹੇ। ਉਹਨਾਂ ਨੇ ਹਰ ਕਨਸੈਪਟ ਨੂੰ ਡੀਟੇਲ ਵਿੱਚ ਸਮਝਾਇਆ ਅਤੇ ਹਰੇਕ ਵਿਦਿਆਰਥੀ ਦੀ ਯੋਗਤਾ ਅਨੁਸਾਰ ਪੜ੍ਹਾਇਆ। ਉਸਨੇ ਖਾਸ ਤੌਰ ‘ਤੇ ਆਪਣੇ ਕਲਾਸ ਇੰਚਾਰਜ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਪ੍ਰੇਰਕ ਗੱਲਾਂ ਨੇ ਉਸਨੂੰ ਹਰ ਵਿਸ਼ੇ ਵਿੱਚ 100 ਵਿੱਚੋਂ 100 ਨੰਬਰ ਲੈਣ ਲਈ ਮੋਟੀਵੇਟ ਕੀਤਾ। ਇਸ ਮੌਕੇ ‘ਤੇ ਨਿਮਰਤ ਦੇ ਪਿਤਾ ਤੇਜਵੀਰ ਸਿੰਘ ਨੇ ਵੀ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਉਹ ਆਪਣੀ ਬੇਟੀ ਦੀ ਉਪਲਬਧੀ ‘ਤੇ ਬਹੁਤ ਮਾਣ ਮਹਿਸੂਸ ਕਰਦੇ ਹਨ।
ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਹਮੇਸ਼ਾ ਪੋਜ਼ਿਟਿਵ ਮਾਹੌਲ ਦੇਣਾ ਚਾਹੀਦਾ ਹੈ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਨਿਮਰਤ ਨੇ ਕਾਫੀ ਮਿਹਨਤ ਕੀਤੀ ਹੈ ਅਤੇ ਰਾਤ ਦੇ ਸਮੇਂ ਵੀ ਉੱਠ ਕੇ ਪੜ੍ਹਾਈ ਕਰਦੀ ਰਹੀ। ਉਹਨਾਂ ਨੇ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਅਤੇ ਉਹ ਹਰ ਖੇਤਰ ਵਿੱਚ ਨਾਮ ਕਮਾ ਰਹੀਆਂ ਹਨ। ਧੀਆਂ ਨੂੰ ਬਰਾਬਰ ਮੌਕੇ ਦੇਣ ਨਾਲ ਹੀ ਸਮਾਜ ਅੱਗੇ ਵਧ ਸਕਦਾ ਹੈ।

LEAVE A REPLY

Please enter your comment!
Please enter your name here