ਫਾਜਿਲਕਾ ਦੇ ਵੈਭਵ ਅਰੋੜਾ ਨੇ ਚਮਕਾਇਆ ਮਾਪਿਆਂ ਦਾ ਨਾਮ/ ਸੀਬੀਐਸਸੀ 10ਵੀਂ ਦੇ ਨਤੀਜਿਆਂ ’ਚ ਰਿਹਾ ਅੱਵਲ/ 100 ’ਚੋਂ ਹਾਸਲ ਕੀਤੇ 100 ਅੰਕ

0
3

 

ਫਾਜਿਲਕਾ ਨਾਲ ਸਬੰਧਤ ਵੈਭਵ ਅਰੋੜਾ ਨੇ ਸੀਬੀਐਸਸੀ 10ਵੀਂ ਦੇ ਨਤੀਜਿਆਂ ਵਿਚ ਟਾਪ ਕਰ ਕੇ ਮਾਪਿਆਂ ਤੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਵੈਭਵ ਅਰੋੜਾ ਨੇ 100 ਵਿਚੋਂ 100 ਅੰਕ ਪ੍ਰਾਪਤ ਕੀਤੇ ਹਨ ਅਤੇ ਉਸ ਦਾ ਨਾਮ ਦੇਸ਼ ਭਰ ਵਿਚੋਂ ਪਹਿਲੀ ਰੈਕ ਸੂਚੀ ਵਿਚ ਸ਼ਾਮਲ  ਹੋ ਗਿਆ ਹੈ। ਵੈਭਵ ਅਰੋੜਾ ਨੇ ਇਹ ਪ੍ਰਾਪਤੀ ਬਿਨਾਂ ਕਿਸੇ ਵਿਸ਼ੇਸ਼ ਟਿਊਸ਼ਨ ਤੋਂ ਕੀਤੀ ਹੈ। ਨਤੀਜੇ ਆਉਣ ਤੋਂ ਬਾਅਦ ਵੈਫਵ ਅਰੋੜਾ ਦੇ ਮਾਪਿਆਂ ਤੇ ਅਧਿਆਪਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਅਧਿਆਪਕਾਂ ਨੇ ਮਠਿਆਈਆਂ ਵੰਡ ਕੇ ਖੁਸ਼ੀ ਸਾਂਝੀ ਕੀਤੀ। ਵੈਭਵ ਅਰੋੜਾ ਫਾਜ਼ਿਲਕਾ ਦੇ ਹੋਲੀ ਹਾਰਟ ਡੇ ਬੋਰਡਿੰਗ ਸਕੂਲ ਦਾ ਵਿਦਿਆਰਥੀ ਹੈ ਅਤੇ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹੈ।

LEAVE A REPLY

Please enter your comment!
Please enter your name here