ਅਬੋਹਰ ’ਚ ਰੰਜ਼ਿਸ਼ ਤਹਿਤ ਘਰ ’ਤੇ ਹਮਲਾ/ ਪੋਤੇ ਨਾਲ ਰੰਜ਼ਿਸ਼ ਦੇ ਚਲਦੇ ਦਾਦੇ ਨਾਲ ਕੁੱਟਮਾਰ/ ਘਰ ਦੀ ਕੀਤੀ ਭੰਨਤੋੜ, ਪੁਲਿਸ ਕਰ ਰਹੀ ਜਾਂਚ

0
2

ਅਬੋਹਰ ਦੇ ਪਿੰਡ ਖੁੱਬਣ ਵਿਖੇ ਰੰਜ਼ਿਸ਼ ਦੇ ਚਲਦਿਆਂ ਕੁੱਝ ਲੋਕਾਂ ਵੱਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹੈ। ਹਮਲੇ ਵਿਚ ਇਕ ਬਜ਼ੁਰਗ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਬਜੁਰਗ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਉਸ ਦੇ ਪੋਤੇ ਦੀ ਕੁੱਝ ਲੋਕਾਂ ਨਾਲ ਪੁਰਾਣੀ ਰੰਜ਼ਿਸ਼ ਚੱਲ ਰਹੀ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਘਰ ਉਤੇ ਹਮਲਾ ਕਰ ਦਿੱਤਾ ਜਦੋਂ ਬਜੁਰਗ ਨੇ ਹਮਲਾਵਰਾਂ ਨੂੰ ਰੋਕਣਾ ਚਾਹਿਆ ਤਾਂ ਉਸ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਹਮਲਾਵਰਾਂ ਨੇ ਅੰਦਰ ਬੂਰੀ ਤਰ੍ਹਾਂ ਭੰਨਤੋੜ ਵੀ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਸਪਤਾਲ ਵਿਚ ਦਾਖਲ ਡੱਬੂ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਗੋਪੀ ਸਿੰਘ ਦੇ ਪੋਤੇ ਗਗਨਦੀਪ ਸਿੰਘ ਦਾ ਕੁਝ ਸਾਲ ਪਹਿਲਾਂ ਗਾਲੀ-ਗਲੋਚ ਨੂੰ ਲੈ ਕੇ ਉਸੇ ਪਿੰਡ ਦੇ ਇੱਕ ਨੌਜਵਾਨ ਨਾਲ ਝਗੜਾ ਹੋਇਆ ਸੀ। ਡੱਬੂ ਸਿੰਘ ਨੇ ਕਿਹਾ ਕਿ ਇਸ ਰੰਜਿਸ਼ ਕਾਰਨ ਕੱਲ੍ਹ ਕੁਝ ਨੌਜਵਾਨ ਗਲੀ ਵਿੱਚ ਆ ਗਏ ਅਤੇ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਸਦਾ ਭਰਾ ਗੋਪੀ ਉਸਦੇ ਬਚਾਅ ਲਈ ਆਇਆ ਤਾਂ ਨੌਜਵਾਨਾਂ ਉਸ ਉਤੇ ਹੀ ਹਮਲਾ ਕਰ ਦਿੱਤਾ।

LEAVE A REPLY

Please enter your comment!
Please enter your name here