ਪੰਜਾਬ ਬਟਾਲਾ ਦਾਣਾ ਮੰਡੀ ਦਾ ਵਿਧਾਇਕ ਕਲਸੀ ਵੱਲੋਂ ਦੌਰਾ/ ਰੈਲੀ ਦੇ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ/ ਵਿਧਾਇਕ ਬੋਲੇ, 75 ਸਾਲਾਂ ’ਚ ਨਹੀਂ ਵੇਖੀ ਹੋਣੀ ਅਜਿਹੀ ਰੈਲੀ By admin - April 15, 2026 0 2 Facebook Twitter Pinterest WhatsApp ਮੁੱਖ ਮੰਤਰੀ ਮਾਨ ਵੱਲੋਂ 16 ਅਪਰੈਲ ਨੂੰ ਬਟਾਲਾ ਦਾਣਾ ਮੰਡੀ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਹਲਕਾ ਵਿਧਾਇਕ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾਣਾ ਮੰਡੀ ਦਾ ਦੌਰਾ ਕਰਨ ਪਹੁੰਚੇ ਅਤੇ ਚੱਲ ਰਹੀਆਂ ਤਿਆਰੀਆਂ ਜਾਇਜ਼ਾ ਲਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਵਿਧਾਇਕ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਹਲਕੇ ਨੂੰ ਵਿਕਾਸ ਕਾਰਜਾਂ ਦਾ ਵੱਡਾ ਤੋਹਫਾ ਦੇਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਵਿਚ ਬਟਾਲਾ ਵਾਸੀਆਂ ਨੇ ਅਜਿਹੀ ਰੈਲੀ ਨਹੀਂ ਵੇਖੀ ਹੋਏਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਵਿਚ ਰੈਲੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ, ਸਾਰੇ ਪਰਿਵਾਰ ਦੇ ਇਕੱਠੇ ਹੋਣ ਦੀ ਉਮੀਦ ਹੈ।