ਮੁਕਤਸਰ ’ਚ ਗੈਸ ਏਜੰਸੀ ਅੱਗੇ ਲੋਕਾਂ ਦਾ ਪ੍ਰਦਰਸ਼ਨ/ ਗੈਸ ਸਿਲੰਡਰਾਂ ਕਿੱਲਤ ਨੂੰ ਲੈ ਕੇ ਪ੍ਰਗਟਾਇਆ ਰੋਸ/ ਪੁਲਿਸ ਨੇ ਸ਼ਾਂਤ ਕਰਵਾਇਆ ਮਾਮਲਾ

0
3

ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਪਨਸਪ ਗੈਸ ਏਜੰਸੀ ਦੇ ਬਾਹਰ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਗੈਸ ਸਿਲੰਡਰ ਨਾ ਮਿਲਣ ਤੋਂ ਨਾਰਾਜ ਲੋਕਾਂ ਨੇ ਗੈਸ ਏਜੰਸੀ ਅੱਗੇ ਧਰਨਾ ਲਾ ਦਿੱਤਾ। ਲੋਕਾਂ ਦਾ ਇਲਜਾਮ ਸੀ ਕਿ ਉਹ ਕਈ ਕਈ ਦਿਨਾਂ ਤੋਂ ਸਿਲੰਡਰ ਲਈ ਗੇੜੇ ਮਾਰ ਰਹੇ ਨੇ ਪਰ ਗੈਸ ਏਜੰਸੀ ਵੱਲੋਂ ਸਿਲੰਡਰ ਦੇਣ ਵਿਚ ਆਨਾਕਾਨੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਲੋਕਾਂ ਦੀ ਇਤਲਾਹ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਵਿਚ ਪੈ ਕੇ ਮਾਮਲਾ ਸ਼ਾਂਤ ਕਰਵਾਇਆ।

LEAVE A REPLY

Please enter your comment!
Please enter your name here