ਪੰਜਾਬ ਫਤਹਿਗੜ੍ਹ ਸਾਹਿਬ ਪੁਲਿਸ ਦੀ ਮੱਝ ਚੋਰੀ ਮਾਮਲੇ ’ਚ ਕਾਰਵਾਈ/ ਤਿੰਨ ਸਾਲਾਂ ਤੋਂ ਭਗੌੜਾ ਮੁਲਜ਼ਮ ਗ੍ਰਿਫਤਾਰ By admin - April 9, 2026 0 2 Facebook Twitter Pinterest WhatsApp ਫਤਹਿਗੜ੍ਹ ਸਾਹਿਬ ਪੁਲਿਸ ਨੇ ਮੱਝਾ ਚੋਰੀ ਦੇ ਮਾਮਲਿਆਂ ਵਿਚ ਤਿੰਨ ਸਾਲਾਂ ਤੋਂ ਭਗੌੜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਸਵਾਰਦੀਨ ਪੁੱਤਰ ਨੂਰ ਜਮਾਲ ਵਾਸੀ ਪਿੰਡ ਬਰੜਵਾਲ, ਜਿਲ੍ਹਾ ਸੰਗਰੂਰ ਦੇ ਖਿਲਾਫ ਥਾਣਾ ਮੂਲੇਪੁਰ ਵਿੱਚ ਮੱਝਾਂ ਚੋਰੀ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ, ਜਿਸ ਨੂੰ ਫਤਿਹਗੜ੍ਹ ਸਾਹਿਬ ਦੀ ਅਦਾਲਤ ਨੇ ਤਿੰਨ ਸਾਲ ਪਹਿਲਾਂ ਭਗੌੜਾ ਕਰਾਰ ਦਿੱਤਾ ਸੀl ਇਸੇ ਤਹਿਤ ਕਾਰਵਾਈ ਕਰਦਿਆਂ ਫਤਿਹਗੜ੍ਹ ਸਾਹਿਬ ਅਤੇ ਸਰਹਿੰਦ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਸਵਾਰਦੀਨ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜਮ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਦੇ ਐਸ ਐਚ ਓ ਕੁਲਵੰਤ ਸਿੰਘ ਨੇ ਦੱਸਿਆ ਕਿ ਸਵਾਰਦੀਨ ਪੁੱਤਰ ਨੂਰ ਜਮਾਲ ਵਾਸੀ ਪਿੰਡ ਬਰੜਵਾਲ, ਜਿਲਾ ਸੰਗਰੂਰ ਦੇ ਖਿਲਾਫ ਥਾਣਾ ਮੂਲੇਪੁਰ ਵਿੱਚ ਮੱਝਾਂ ਚੋਰੀ ਦੇ ਕਈ ਮਾਮਲੇ ਦਰਜ ਹਨ l ਮੱਝਾਂ ਚੋਰੀ ਦੇ ਮਾਮਲਿਆਂ ਵਿੱਚ ਸਵਾਰਦੀਨ ਪਿਛਲੇ ਤਿੰਨ ਸਾਲਾਂ ਤੋਂ ਭਗੌੜਾ ਸੀl ਸਵਾਰਦੀਨ ਆਪਣੇ ਪੁੱਤਰ ਹਸਬ ਅਲੀ ਨਾਲ ਮਿਲ ਕੇ ਮੱਝਾਂ ਚੋਰੀ ਕਰਦਾ ਸੀ। ਹਸਬ ਅਲੀ ਨੂੰ ਵੀ ਪਹਿਲਾਂ ਹੀ 6 ਮਾਮਲਿਆਂ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈl ਸਵਾਰਦੀਨ ਨੇ ਈਸ਼ਰ ਸਿੰਘ ਪੁੱਤਰ ਰਾਮ ਕ੍ਰਿਸ਼ਨ ਵਾਸੀ ਲਟੌਰ, ਥਾਣਾ ਮੁਲੇਪੁਰ ਦੀਆਂ ਵੀ ਮੱਝਾਂ ਚੋਰੀ ਕੀਤੀਆਂ ਸਨl ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਨੇ ਲਗਭਗ ਤਿੰਨ ਸਾਲ ਪਹਿਲਾਂ ਸਵਾਰਦੀਨ ਨੂੰ ਭਗੌੜਾ ਕਰਾਰ ਦੇਣ ਤੋਂ ਬਾਅਦ ਪੁਲਿਸ ਉਸ ਦੀ ਲਗਾਤਾਰ ਭਾਲ ਕਰ ਰਹੀ ਸੀ। ਇਸੇ ਦੌਰਾਨ ਦੋਸ਼ੀ ਦੇ ਸਰਹਿੰਦ ਖੇਤਰ ਵਿਚ ਹੋਣ ਦੀ ਸੂਹ ਮਿਲੀ। ਜਿਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਪੀ ਓ ਸਟਾਫ ਫਤਿਹਗੜ੍ਹ ਸਾਹਿਬ ਅਤੇ ਸੀਆਈਏ ਸਟਾਫ ਸਰਹਿੰਦ ਦੇ ਸਹਾਇਕ ਥਾਣੇਦਾਰ ਰਘਬੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਸਵਾਰਦੀਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈl