ਬਟਾਲਾ ’ਚ ਚੌਂਕ ਦਾ ਨਾਮ ਬਦਲਣ ਦਾ ਮੁੱਦਾ ਗਰਮਾਇਆ/ ਵਿਧਾਇਕ ਕਲਸੀ ਨੇ ਨਾਮ ਬਦਲੇ ਜਾਣ ਤੋਂ ਕੀਤਾ ਇਨਕਾਰ

0
6

ਬਟਾਲਾ ਵਿੱਚ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਬਣਨ ਜਾ ਰਹੇ ਮੁਹੱਲਾ ਕਲੀਨਿਕ ਦਾ ਕਈ ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਚੌਂਕ ਦਾ ਨਾਮ ਬਦਲ ਦਿੱਤਾ ਜਾਵੇਗਾ। ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਇਨ੍ਹਾਂ ਚਰਚਾਵਾਂ ਦਾ ਖੰਡਨ ਕੀਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਦਾ ਨਾਮ ਇਹੋ ਬਰਕਰਾਰ ਰਹੇਗਾ।
ਉਨ੍ਹਾਂ ਕਿਹਾ ਕਿ ਅਸਲ ਵਿਚ ਇੱਥੇ ਮੁਹੱਲਾ ਕਲੀਨਿਕ ਖੋਲਿਆ ਜਾ ਰਿਹਾ ਹੈ ਜੋ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ। ਇਸ ਕਲੀਨਿਕ ਵਿੱਚ ਲੱਗਦਾ ਹੈ ਕਿ ਸਭ ਤੋਂ ਵੱਧ ਮਰੀਜ਼ ਆਉਣਗੇ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਭਾਈਚਾਰਾ ਆਪਣੀ ਰੋਜੀ ਰੋਟੀ ਕਮਾਉਣ ਲਈ ਆਉਂਦਾ ਹੈ।  ਨਾਲ ਹੀ ਉਹਨਾਂ ਕਿਹਾ ਕਿ ਅਸੀਂ ਹਰ ਵਰਗ ਦਾ ਖਿਆਲ ਰੱਖ ਰਹੇ ਹਾਂ ਹਿੰਦੂ ਮੁਸਲਿਮ ਸਿੱਖ ਇਸਾਈਆਂ ਦੇ ਵੱਖੋ ਵੱਖ ਚੌਕ ਬਣਾਏ ਜਾ ਰਹੇ ਹਨ। ਵਿਰੋਧੀਆਂ ਨੂੰ ਕੇਵਲ ਪੰਜਾਬ ਸਰਕਾਰ ਨੂੰ ਭੰਡਣ ਲਈ ਕੋਈ ਵੀ ਮੁੱਦਾ ਚਾਹੀਦਾ ਹੈ ਵਿਕਾਸ ਵਿੱਚ ਸਾਥ ਦੇਣ ਦੀ ਬਜਾਏ ਜਾਂ ਫਿਰ ਤਰੀਫ ਕਰਨ ਦੀ ਬਜਾਏ ਵਿਰੋਧੀ ਬਿਨਾਂ ਵਜਹਾ ਵਿਰੋਧ ਕਰਦੇ ਨੇ।

LEAVE A REPLY

Please enter your comment!
Please enter your name here