ਪੰਜਾਬ ਫਾਜਿਲਕਾ ’ਚ 9 ਸਾਲਾ ਬੱਚੀ ਤੇ ਕੁੱਤਿਆਂ ਦਾ ਹਮਲਾ/ ਸਖਸ਼ ਦੇ ਵੇਲੇ ਸਿਰ ਪਹੁੰਚਣ ਨਾਲ ਬਚੀ ਜਾਨ/ ਆਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ ਉੱਠੀ By admin - April 4, 2026 0 6 Facebook Twitter Pinterest WhatsApp ਫਾਜਿਲਕਾ ਸ਼ਹਿਰ ਅੰਦਰ ਆਵਾਰਾ ਕੁੱਤਿਆਂ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਤਾਜ਼ਾ ਘਟਨਾ ਵਿਚ ਆਵਾਰਾ ਕੁੱਤਿਆਂ ਨੇ 9 ਸਾਲਾ ਬੱਚੀ ਨੂੰ ਨਿਸ਼ਾਨਾ ਬਣਾਇਆ ਹੈ। ਆਪਣੇ ਦੋਸਤ ਘਰ ਖੇਡਣ ਜਾ ਰਹੀ ਬੱਚੀ ਨੂੰ ਆਵਾਰਾ ਕੁੱਤਿਆਂ ਨੇ ਗਲੀ ਵਿਚ ਘੇਰ ਕੇ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਨੂੰ ਇਕ ਸਖਸ਼ ਤੁਰੰਤ ਮੌਕੇ ਤੇ ਪਹੁੰਚ ਗਿਆ ਜਿਸ ਨੇ ਬੱਚੀ ਨੂੰ ਕੁੱਤਿਆਂ ਦੇ ਚੁੰਗਲ ਵਿਚੋਂ ਬਚਾਇਆ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਖਬਰਾਂ ਮੁਤਾਬਕ ਬੱਚੀ ਨੇ ਗਲੀ ਵਿੱਚੋਂ ਲੰਘਣ ਦੌਰਾਨ ਕੁੱਤਿਆਂ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ 6-7 ਕੁੱਤੇ ਉਸ ਵੱਲ ਦੌੜ ਪਏ। ਇਸੇ ਦੌਰਾਨ ਬੱਚੀ ਡਰ ਕੇ ਚੀਕਾਂ ਮਾਰਦੀ ਹੋਈ ਡਿੱਗ ਪਈ, ਜਿਸ ਤੋਂ ਬਾਅਦ ਕੁੱਤੇ ਬੱਚੀ ਉਤੇ ਟੁੱਟ ਕੇ ਪੈ ਗਏ। ਇਸੇ ਦੌਰਾਨ ਕੁੱਝ ਦੂਰੀ ਤੇ ਮੌਜੂਦ ਸਖਸ਼ ਨੇ ਬੱਚੀ ਦੀਆਂ ਚੀਕਾਂ ਸੁੱਣ ਲਈਆਂ ਅਤੇ ਭੱਜ ਕੇ ਬੱਚੀ ਨੂੰ ਕੁੱਤਿਆਂ ਦੇ ਚੁੰਗਲ ਵਿਚੋਂ ਛੁਡਵਾਇਆ ਪਰ ਤਦ ਤਕ ਕੁੱਤਿਆਂ ਨੇ ਉਸ ਦੀਆਂ ਲੱਤਾਂ ਨੂੰ ਨੋਚ ਲਿਆ ਸੀ, ਜਿਸ ਕਾਰਨ ਬੱਚੀ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਵੀਡੀਓ ਵਿੱਚ ਮਾਸੂਮ ਬੱਚੀ ਖ਼ੁਦ ਨੂੰ ਬਚਾਉਣ ਲਈ ਭੱਜਦੀ ਹੈ, ਪਰ ਕੁੱਤੇ ਉਸ ਦਾ ਪਿੱਛਾ ਕਰਦਿਆਂ ਹਮਲਾ ਕਰ ਕੇ ਧਰਤੀ ਉਤੇ ਸੁੱਟ ਕੇ ਹਮਲਾ ਕਰ ਦਿੰਦੇ ਹਨ। ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਤੁਰੰਤ ਹਿੰਮਤ ਦਿਖਾਉਂਦੇ ਹੋਏ ਦਖ਼ਲ ਦਿੱਤਾ ਅਤੇ ਬੱਚੀ ਨੂੰ ਕੁੱਤਿਆਂ ਦੇ ਚੰਗੁਲ ਵਿੱਚੋਂ ਛੁਡਵਾਇਆ। ਗਨੀਮਤ ਇਹ ਰਹੀ ਕਿ ਮੌਕੇ ਤੇ ਇਕ ਵਿਅਕਤੀ ਮੌਜੂਦ ਸੀ, ਜੇਕਰ ਮਦਦ ਪਹੁੰਚਣ ਵਿਚ ਦੇਰ ਹੋ ਜਾਂਦੀ ਤਾਂ ਬੱਚੀ ਦਾ ਜਾਨੀ ਨੁਕਸਾਨ ਹੋ ਸਕਦਾ ਸੀ। ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਤੇ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਰੋਕਥਾਮ ਦੀ ਮੰਗ ਕੀਤੀ ਹੈ। https://knocknews.tv/wp-content/uploads/2026/04/WhatsApp-Video-2026-04-04-at-12.26.53-PM-1.mp4