ਪੰਜਾਬ ਬਟਾਲਾ ’ਚ ਚੌਂਕ ਦਾ ਨਾਮ ਬਦਲਣ ਦਾ ਮੁੱਦਾ ਗਰਮਾਇਆ/ ਵਿਧਾਇਕ ਕਲਸੀ ਨੇ ਨਾਮ ਬਦਲੇ ਜਾਣ ਤੋਂ ਕੀਤਾ ਇਨਕਾਰ By admin - April 4, 2026 0 5 Facebook Twitter Pinterest WhatsApp ਬਟਾਲਾ ਵਿੱਚ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਵਿੱਚ ਬਣਨ ਜਾ ਰਹੇ ਮੁਹੱਲਾ ਕਲੀਨਿਕ ਦਾ ਕਈ ਸਿਆਸੀ ਪਾਰਟੀਆਂ ਨੇ ਵਿਰੋਧ ਕੀਤਾ ਅਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਚੌਂਕ ਦਾ ਨਾਮ ਬਦਲ ਦਿੱਤਾ ਜਾਵੇਗਾ। ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਇਨ੍ਹਾਂ ਚਰਚਾਵਾਂ ਦਾ ਖੰਡਨ ਕੀਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਦਾ ਨਾਮ ਇਹੋ ਬਰਕਰਾਰ ਰਹੇਗਾ। ਉਨ੍ਹਾਂ ਕਿਹਾ ਕਿ ਅਸਲ ਵਿਚ ਇੱਥੇ ਮੁਹੱਲਾ ਕਲੀਨਿਕ ਖੋਲਿਆ ਜਾ ਰਿਹਾ ਹੈ ਜੋ ਵਿਰੋਧੀਆਂ ਨੂੰ ਹਜ਼ਮ ਨਹੀਂ ਹੋ ਰਿਹਾ। ਇਸ ਕਲੀਨਿਕ ਵਿੱਚ ਲੱਗਦਾ ਹੈ ਕਿ ਸਭ ਤੋਂ ਵੱਧ ਮਰੀਜ਼ ਆਉਣਗੇ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਭਾਈਚਾਰਾ ਆਪਣੀ ਰੋਜੀ ਰੋਟੀ ਕਮਾਉਣ ਲਈ ਆਉਂਦਾ ਹੈ। ਨਾਲ ਹੀ ਉਹਨਾਂ ਕਿਹਾ ਕਿ ਅਸੀਂ ਹਰ ਵਰਗ ਦਾ ਖਿਆਲ ਰੱਖ ਰਹੇ ਹਾਂ ਹਿੰਦੂ ਮੁਸਲਿਮ ਸਿੱਖ ਇਸਾਈਆਂ ਦੇ ਵੱਖੋ ਵੱਖ ਚੌਕ ਬਣਾਏ ਜਾ ਰਹੇ ਹਨ। ਵਿਰੋਧੀਆਂ ਨੂੰ ਕੇਵਲ ਪੰਜਾਬ ਸਰਕਾਰ ਨੂੰ ਭੰਡਣ ਲਈ ਕੋਈ ਵੀ ਮੁੱਦਾ ਚਾਹੀਦਾ ਹੈ ਵਿਕਾਸ ਵਿੱਚ ਸਾਥ ਦੇਣ ਦੀ ਬਜਾਏ ਜਾਂ ਫਿਰ ਤਰੀਫ ਕਰਨ ਦੀ ਬਜਾਏ ਵਿਰੋਧੀ ਬਿਨਾਂ ਵਜਹਾ ਵਿਰੋਧ ਕਰਦੇ ਨੇ।