ਪੰਜਾਬ ਪਟਿਆਲਾ ਪੁਲਿਸ ਦੀ ਹਿਰਾਸਤ ’ਚ ਹਵਾਲਾਤੀ ਦੀ ਮੌਤ/ ਜੇਲ੍ਹ ਤੋਂ ਪੁਛਗਿੱਛ ਲਈ ਲੈ ਕੇ ਆਈ ਸੀ ਪੁਲਿਸ/ ਪਰਿਵਾਰ ਨੇ ਮੌਤ ਦੇ ਕਾਰਨਾਂ ਦੀ ਜਾਂਚ ਮੰਗੀ By admin - April 4, 2026 0 8 Facebook Twitter Pinterest WhatsApp ਪਟਿਆਲਾ ਦੇ ਤ੍ਰਿਪੜੀ ਥਾਣੇ ਅੰਦਰ ਪੁਛਗਿੱਛ ਲਈ ਲਿਆਂਦੇ ਮੁਲਜਮ ਦੀ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ 28 ਸਾਲਾ ਬੰਟੀ ਵਜੋਂ ਹੋਈ ਹੈ ਜੋ ਚਾਲ ਸਾਲਾਂ ਤੋਂ ਐਨਡੀਪੀਐਸ ਕੇਸ ਤਹਿਤ ਕੇਂਦਰੀ ਜੇਲ੍ਹ ਅੰਦਰ ਬੰਦ ਸੀ। ਉਸ ਨੂੰ ਜੇਲ੍ਹ ਅੰਦਰ ਮੋਬਾਇਲ ਰੱਖਣ ਤੇ ਜਰਦਾ ਰੱਖਣ ਦੇ ਮਾਮਲੇ ਵਿਚ ਨਾਮਜਦ ਕੀਤਾ ਸੀ, ਜਿਸ ਦੀ ਪੁਛਗਿੱਛ ਲਈ ਥਾਣੇ ਲਿਆਂਦਾ ਸੀ, ਜਿੱਥੇ ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੇ ਕੁੱਟਮਾਰ ਦੀ ਸ਼ੰਕਾ ਜਾਹਰ ਕਰਦਿਆਂ ਮੌਤ ਦੇ ਕਾਰਨਾਂ ਦੀ ਜਾਂਚ ਮੰਗੀ ਹੈ। ਜਾਣਕਾਰੀ ਮੁਤਾਬਕ ਮੁਲਜਮ ਬੰਟੀ ਪਿਛਲੇ ਚਾਰ ਸਾਲਾਂ ਤੋਂ ਐਨਡੀਪੀਐਸ ਕੇਸ ਦੇ ਵਿੱਚ ਪਟਿਆਲਾ ਕੇਂਦਰੀ ਜੇਲ ਵਿੱਚ ਹਵਾਲਾਤੀਆ ਸੀ ਇੱਕ ਐਫਆਈਆਰ ਜਿਸ ਵਿੱਚ ਮੋਬਾਇਲ ਰੱਖਣਾ ਅਤੇ ਜਰਦਾ ਰੱਖਣ ਮਾਮਲੇ ਵਿੱਚ ਬੰਟੀ ਨੂੰ ਤ੍ਰਿਪੜੀ ਪੁਲਿਸ ਵੱਲੋਂ ਨਾਮਜਦ ਕੀਤਾ ਗਿਆ ਸੀ ਉਸ ਦੀ ਪੁੱਛਕਿਛ ਲਈ ਬੰਟੀ ਨੂੰ ਤ੍ਰਿਪੜੀ ਪੁਲਿਸ ਸਟੇਸ਼ਨ ਵਿੱਚ ਲਿਆਉਂਦਾ ਗਿਆ ਸੀ ਜਦੋਂ ਉਹਦੀ ਪੁੱਛਕਿੱਛ ਚੱਲ ਰਹੀ ਸੀ ਤਦੋਂ ਹੀ ਉਸ ਦੀ ਸਿਹਤ ਵਿਗੜ ਜਾਂਦੀ ਹੈ ਅਤੇ ਜਦੋਂ ਉਹ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਪਹੁੰਚਦਾ ਤਾਂ ਉਸਨੂੰ ਬਰੋਡ ਡੈਡ ਡਿਕਲੇਅਰ ਕਰ ਦਿੱਤਾ ਜਾਂਦਾ। ਪਰਿਵਾਰ ਨੇ ਹਾਲਾਂਕਿ ਇਹ ਵੀ ਇਲਜ਼ਾਮ ਲਗਾਏ ਕਿ ਮ੍ਰਿਤਕ ਮੁਲਜ਼ਮ ਬੰਟੀ ਦੇ ਬਾਡੀ ਉੱਪਰ ਨਿਸ਼ਾਨ ਸੀ। ਪਰਿਵਾਰ ਨੇ ਇਹ ਸ਼ੰਕਾ ਜਤਾਈ ਕੀ ਸਾਡੇ ਪਰਿਵਾਰਿਕ ਮੈਂਬਰ ਨਾਲ ਕੁੱਟਮਾਰ ਹੋਈ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਕਾਰਨ ਪਰਿਵਾਰ ਵੱਡੀ ਗਿਣਤੀ ਵਿੱਚ ਪਟਿਆਲਾ ਮੋਰਚਰੀ ਦੇ ਬਾਹਰ ਇਕੱਠਾ ਵੀ ਹੋਇਆ ਜਿੱਥੇ ਗਰਮਾ ਗਰਮੀ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ। ਇਸ ਬਾਰੇ ਪੁੱਛੇ ਜਾਣ ਉਤੇ ਡੀਐਸਪੀ ਸਿਟੀ ਟੂ ਜੰਗਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਐਫਆਈਆਰ ਵਿੱਚ ਨਾਮਜਦ ਸੀ ਜਿਸ ਦੀ ਪੁਛਕਿਛ ਲਈ ਇਸਨੂੰ ਤ੍ਰਿਪੜੀ ਥਾਣੇ ਲਿਆ ਗਿਆ ਸੀ ਪਰ ਉਸ ਦੌਰਾਨ ਇਸਦੀ ਤਬੀਅਤ ਖਰਾਬ ਹੋ ਜਾਂਦੀ ਹੈ ਅਤੇ ਇਸ ਨੂੰ ਡਾਕਟਰ ਬੁਲਾ ਕੇ ਮੈਡੀਸਨ ਦਵਾਈ ਜਾਂਦੀ ਹੈ। ਕੁਝ ਸਮੇਂ ਬਾਅਦ ਇਸ ਦੀ ਤਬੀਅਤ ਹੋਰ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਡਾਕਟਰ ਵੱਲੋਂ ਇਸ ਨੂੰ ਹਸਪਤਾਲ ਵਿੱਚ ਦਾਖਲ ਕਰਾਉਣ ਨੂੰ ਕਿਹਾ ਜਾਂਦਾ ਹੈ ਜਦੋਂ ਅਸੀਂ ਇਸਨੂੰ ਹਸਪਤਾਲ ਲੈ ਕੇ ਪਹੁੰਚਦੇ ਆਂ ਤਾਂ ਇਸਦੀ ਮੌਤ ਹੋ ਗਈ। ਜਦੋਂ ਇਹ ਸਵਾਲ ਕੀਤਾ ਗਿਆ ਕਿ ਪੁੱਛਗਿਛ ਦੌਰਾਨ ਟੋਰਚਰ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਅਜਿਹਾ ਕੁਝ ਨਹੀਂ ਪਰ ਕੀ ਮੌਤ ਦੀ ਵਜਹਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗ ਪਾਏਗੀ।