ਬਰਨਾਲਾ ’ਚ ਓਵਰਬ੍ਰਿਜ ਪੁਲ ਬੰਦ ਹੋਣ ਤੋਂ ਲੋਕ ਪ੍ਰੇਸ਼ਾਨ/ ਟਰੈਫਿਕ ਜਾਮ ਨੇ ਵਧਾਈ ਲੋਕਾਂ ਖੱਜਲ-ਖੁਆਰੀ/ ਕਿਸਾਨ ਜਥੇਬੰਦੀਆਂ ਨੇ ਦਿੱਤੀ ਚਿਤਾਵਨੀ

0
4

ਜਿਲ੍ਹਾ ਪ੍ਰਸ਼ਾਸਨ ਵੱਲੋਂ ਹੰਡਿਆਇਆ ਚੌਂਕ ਨੇੜੇ ਪੈਂਦੇ ਓਵਰਬ੍ਰਿਜ ਨੂੰ ਸੜਕ ਦੀ ਮੁਰੰਮਤ ਦਾ ਕੰਮ ਚੱਲਦੇ ਹੋਣ ਦੇ ਚਲਦਿਆਂ ਬੰਦ ਕਰ ਦਿੱਤਾ ਹੈ। ਨਗਰ ਨਿਗਮ ਬਰਨਾਲਾ ਦੀ ਹਦੂਦ ਵਿੱਚੋਂ ਲੰਘਦੇ ਇਸ ਓਵਰ ਬ੍ਰਿਜ ਪੁਲ ਦੇ ਬੰਦ ਹੋਣ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਜਥੇਬੰਦੀ ਨੇ ਸਰਕਾਰ ਤੋਂ ਟਰੈਫਿਕ ਸਮੱਸਿਆ ਦੇ ਛੇਤੀ ਹੱਲ ਦੀ ਮੰਗ ਕੀਤੀ ਹੈ।
ਜਥੇਬੰਦੀ ਦੇ ਪ੍ਰਧਾਨ ਬਲੋਰ ਸਿੰਘ ਛੰਨਾ ਨੇ ਕਿਹਾ ਕਿ ਇਕ ਪਾਸੇ ਟੋਲ ਪਲਾਜਿਆਂ ਉਤੇ ਲੋਕਾਂ ਦੀ ਲੁੱਟ ਹੋ ਰਹੀ ਹੈ, ਦੂਜੇ ਪਾਸੇ ਲੋਕਾਂ ਦੀ ਖੱਜਲ-ਖੁਆਰੀ ਵੀ ਜਾਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਛੇਤੀ ਟਰੈਫਿਕ ਸਮੱਸਿਆ ਹੱਲ ਨਾ ਕੀਤੀ ਤਾਂ ਉਹ ਸਰਕਾਰ ਖਿਲਾਫ ਸੰਘਰਸ਼ ਵਿੱਡਣ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੱਲੋਂ ਬੇਸ਼ੱਕ ਮਿਆਦ ਲੰਘੇ ਟੋਲ ਪਲਾਜਿਆਂ ਨੂੰ ਸੜਕਾਂ ਤੋਂ ਚੁਕਵਾ ਕੇ ਵੱਡੇ ਵੱਡੇ ਦਾਅਵੇ ਕੀਤੇ ਹਨ ਪਰ ਜਿਸ ਜਿਲਾ ਸੰਗਰੂਰ ਤੇ ਬਰਨਾਲਾ ਦੀ ਹਦੂਦ ਵਿੱਚ ਪੈਂਦੇ ਪਿੰਡ ਬੱਡਬਰ ਦੇ ਸਭ ਤੋਂ ਮਹਿੰਗੇ ਟੋਲ ਪਲਾਜਾ ਤੋਂ ਲੋਕਾਂ ਤੋਂ ਟੈਕਸ ਲੈਣ ਦੇ ਬਾਵਜੂਦ ਵੀ ਇਸ ਪੁੱਲ ਦੀ ਮੁਰੰਮਤ ਨਹੀਂ ਕਰਵਾਈ ਜਾ ਰਹੀ।
ਇਸ ਤੋਂ ਇਲਾਵਾ ਪੁੱਲ ਦੇ ਆਸ ਪਾਸ ਦੀਆਂ ਸੜਕਾਂ ਵੀ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਜੇਕਰ ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਓਵਰ ਬ੍ਰਿਜ ਦੀ ਪੁੱਲ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਆਗੂ ਨੇ ਪੰਜਾਬ ਸਰਕਾਰ ਤੇ ਲੋਕ ਸਭਾ ਹਲਕਾ ਸੰਗਰੂਰ ਨੂੰ ਵੀ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ਉਤੇ ਖਰੀ ਨਹੀਂ ਉੱਤਰੀ, ਜਿਸ ਦਾ ਜਵਾਬ ਆਉਂਦੀਂ ਚੋਣਾਂ ਦੌਰਾਨ ਦਿੱਤਾ ਜਾਵੇਗੀ।

LEAVE A REPLY

Please enter your comment!
Please enter your name here