ਪੰਜਾਬ ਪਟਿਆਲਾ ’ਚ ਚੋਰਾਂ ਦੇ ਹਮਲੇ ’ਚ ਬਜੁਰਗ ਜੋੜਾ ਜ਼ਖਮੀ/ ਗੰਭੀਰ ਜ਼ਖਮੀ ਕਰਨ ਬਾਅਦ ਚੋਰੀ ਕਰ ਕੇ ਫਰਾਰ/ 8 ਤੋਂ 10 ਲੱਖ ਦੇ ਗਹਿਣੇ ਚੋਰੀ, ਪੁਲਿਸ ਕਰ ਰਹੀ ਭਾਲ By admin - April 4, 2026 0 3 Facebook Twitter Pinterest WhatsApp ਪਟਿਆਲਾ ਦੇ ਮਾਡਲ ਟਾਉਨ ਇਲਾਕੇ ਵਿਚ ਚੋਰਾਂ ਵੱਲੋਂ ਬਜ਼ੁਰਗ ਜੋੜੇ ਨੂੰ ਨਿਸ਼ਾਨਾ ਬਣਾਉਣ ਦੀ ਖਬਰ ਸਾਹਮਣੇ ਆਈ ਹੈ। ਚੋਰੀ ਦੀ ਨੀਅਤ ਨਾਲ ਘਰ ਅੰਦਰ ਹੋਏ ਚੋਰ ਬਜ਼ੁਰਗ ਜੋੜੇ ਨੂੰ ਜ਼ਖਮੀ ਕਰ ਕੇ 4 ਲੱਖ ਨਕਦੀ ਅਤੇ 8 ਤੋਂ 10 ਲੱਖ ਕੀਮਤ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਹੈ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣ ਦੇ ਨਾਲ ਨਾਲ ਖੋਜੀ ਕੁੱਤਿਆਂ ਦੀ ਮਦਦ ਲਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਡਲ ਟਾਊਨ ਚੌਕੀ ਦੇ ਇੰਚਾਰਜ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਤੜਕਸਾਰ ਉਹਨਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਤੁਰੰਤ ਮੌਕੇ ਤੇ ਪਹੁੰਚੀ ਪੁਲਿਸ ਨੇ ਖੋਜੀ ਕੁੱਤਿਆਂ ਰਾਹੀਂ ਵੀ ਚੋਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਗੁਰਪਿੰਦਰ ਸਿੰਘ ਮੁਤਾਬਕ ਘਰ ਦੇ ਵਿੱਚ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸਨ ਆਸੇ ਪਾਸੇ ਦੇ ਕੈਮਰਿਆਂ ਨੂੰ ਵੀ ਖੰਗਾਲਿਆ ਜਾ ਰਿਹਾ। ਬਜ਼ੁਰਗ ਜੋੜੇ ਦੇ ਜਵਾਈ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਘਰ ਵਿੱਚ ਇਕੱਲੇ ਰਹਿੰਦੇ ਸਨ। ਸ਼ੁਰੂਆਤੀ ਜਾਂਚ ਦੇ ਵਿੱਚ ਚਾਰ ਕੁ ਲੱਖ ਰੁਪਏ ਦੇ ਕਰੀਬ ਨਗਦ ਅਤੇ 8 ਤੋਂ 10 ਲੱਖ ਰੁਪਏ ਕਰੀਬ ਦਾ ਗਹਿਣੇ ਦੀ ਚੋਰੀ ਦਾ ਅੰਦਾਜ਼ਾ ਹੈ। ਨਾਲ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਤਿੰਨ ਦੇ ਕਰੀਬ ਚੋਰਾਂ ਦੇ ਘਰ ਅੰਦਰ ਦਾਖਲ ਹੋਣ ਦੀ ਪੁਸ਼ਟੀ ਹੋਈ ਹੈ। ਪੁਲਿਸ ਵੱਲੋਂ ਚੋਰਾਂ ਤਕ ਪਹੁੰਚਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।