ਪੰਜਾਬ ਅਬੋਹਰ ਪੁਲਿਸ ਵੱਲੋਂ ਖੁਦਕੁਸ਼ੀ ਮਾਮਲੇ ਚ ਇਕ ਗ੍ਰਿਫਤਾਰ/ ਮ੍ਰਿਤਕਾ ਦੇ ਦੋਸਤ ਨੂੰ ਸ਼ੱਕ ਦੇ ਆਧਾਰ ਕੇ ਕੀਤਾ ਕਾਬੂ By admin - April 2, 2026 0 2 Facebook Twitter Pinterest WhatsApp ਅਬੋਹਰ ਪੁਲਿਸ ਨੇ ਬੀਤੀ ਰਾਤ ਪੀਜੀ ਅੰਦਰ ਲੜਕੀ ਵੱਲੋਂ ਖੁਦਕੁਸ਼ੀ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਲੜਕੀ ਦੇ ਪਿਤਾ ਦੇ ਬਿਆਨਾਂ ਉਤੇ ਕੀਤੀ ਹੈ। ਲੜਕੀ ਪਰਿਵਾਰ ਮੁਤਾਬਕ ਮ੍ਰਿਤਕਾ ਦੇ ਰਵੀ ਨਾਮ ਦੇ ਲੜਕੇ ਨਾਲ ਸਬੰਧ ਸਨ। ਘਟਨਾ ਵੇਲੇ ਉਹ ਉਸ ਨਾਲ ਫੋਨ ਤੇ ਗੱਲ ਕਰ ਰਿਹਾ ਸੀ। ਇਸੇ ਦੌਰਾਨ ਦੋਵਾਂ ਵਿਚਾਲੇ ਤਕਰਾਰ ਤੋਂ ਬਾਦ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ। ਘਟਨਾ ਵੇਲੇ ਰਵੀ ਮੌਕੇ ਤੇ ਵੀ ਪਹੁੰਚਿਆ ਸੀ। ਪੁਲਿਸ ਨੇ ਰਵੀ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪਿੰਡ ਅਰਨੀਵਾਲਾ ਦੇ ਰਹਿਣ ਵਾਲੀ ਇੱਕ ਲੜਕੀ ਗੀਤਾ ਵੱਲੋਂ ਅਬੋਹਰ ਦੇ ਇੱਕ ਪੀਜੀ ਦੇ ਵਿੱਚ ਸੁਸਾਈਡ ਕਰ ਲਈ ਗਈ ਸੀ। ਪੱਖੇ ਨਾਲ ਲਟਕ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਾਂ ਇਸ ਦੀ ਸੂਚਨਾ ਪੀਜੀ ਦੇ ਵਿੱਚ ਆ ਕੇ ਰਵੀ ਪੁੱਤਰ ਜਗਦੀਸ਼ ਲਾਲ ਵਾਸੀ ਬਾਲਾ ਜੀ ਕਲੋਨੀ ਹਨੁਮਾਨਗੜ ਰੋਡ ਨੇ ਦਿੱਤੀ ਸੀ। ਪੁਲਿਸ ਨੇ ਹੁਣ ਰਵੀ ਨੂੰ ਕਾਬੂ ਕਰ ਲਿਆ ਹੈ। ਮ੍ਰਿਤਕ ਲੜਕੀ ਗੀਤਾ ਦੇ ਪਿਤਾ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੱਸਿਆ ਕਿ ਉਕਤ ਲੜਕੇ ਰਵੀ ਅਤੇ ਗੀਤਾ ਦੇ ਵਿੱਚ ਸਬੰਧ ਸਨ ਅਤੇ ਜਿਸ ਰਾਤ ਗੀਤਾ ਦੇ ਵੱਲੋਂ ਸੁਸਾਈਡ ਕੀਤਾ ਗਿਆ ਉਹ ਫੋਨ ਤੇ ਰਵੀ ਦੇ ਨਾਲ ਗੱਲ ਕਰ ਰਹੀ ਸੀ ਇਸੇ ਦੌਰਾਨ ਦੋਨਾਂ ਦੇ ਵਿੱਚ ਤਕਰਾਰ ਹੁੰਦੀ ਹੈ ਅਤੇ ਗੀਤਾ ਦੇ ਵੱਲੋਂ ਇਹ ਖੌਫਨਾਕ ਕਦਮ ਚੱਕ ਲਿਆ। ਜਿਸ ਤੋਂ ਬਾਅਦ ਰਵੀ ਨੇ ਪੀਜੀ ਵਿੱਚ ਆ ਕੇ ਪੀਜੀ ਮਾਲਕ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।