ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਬੱਚੇ ਦੀ ਮੌਤ/ ਇਲਾਜ ’ਚ ਅਣਗਹਿਲੀ ਦੇ ਲੱਗੇ ਇਲਜ਼ਾਮ

0
2

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਅੰਦਰ 3 ਸਾਲਾਂ ਬੱਚੇ ਦੀ ਮੌਤ ਦਾ  ਮਾਮਲਾ ਗਰਮਾ ਗਿਆ ਹੈ। ਪਰਵਾਸੀ ਪਰਿਵਾਰ ਨਾਲ ਸਬੰਧਤ ਬੱਚੇ ਦੇ ਮਾਪਿਆਂ ਨੇ ਹਸਪਤਾਲ ਪ੍ਰਬੰਧਕਾਂ ਉਤੇ ਇਲਾਜ ਵਿਚ ਅਣਗਹਿਲੀ ਦੇ ਇਲਜਾਮ ਲਾਏ ਹਨ। ਪਰਿਵਾਰ ਦੇ ਦੱਸਣ ਮੁਤਾਬਕ ਬੱਚੇ ਨੂੰ ਪੇਟ ਵਿਚ ਦਰਦ ਦੇ ਚਲਦਿਆਂ ਦੋ ਦਿਨ ਪਹਿਲਾਂ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਕਿਹਾ ਕਿ ਦੋ ਦਿਨ ਤੋਂ ਡਾਕਟਰ ਬੱਚੇ ਨੂੰ ਕੁੱਝ ਵੀ ਖਾਣ-ਪੀਣ ਨੂੰ ਨਾ ਦੇਣ ਲਈ ਕਹਿ ਰਹੇ ਸੀ। ਬੱਚੇ ਨੂੰ ਦੋ ਇਜੈਕਸ਼ਨ ਲਾਏ ਗਏ ਸੀ, ਜਿਸ ਤੋਂ ਬਾਅਦ ਸ਼ਾਮ 7 ਵਜੇ ਬੱਚੇ ਦੀ ਮੌਤ ਹੋ ਗਈ। ਮਾਪਿਆਂ ਨੇ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here