ਪੰਜਾਬ ਜਲਾਲਾਬਾਦ ਦੇ ਡੀਐਸਪੀ ਦਫਤਰ ’ਚ ਚੱਲੀ ਗੋਲੀ/ ਦੋ ਗਰੁੱਪਾਂ ਵਿਚਾਲੇ ਰੰਜ਼ਿਸ਼ ਤਹਿਤ ਹੋਈ ਫਾਇਰਿੰਗ/ ਪੁਲਿਸ ਵੱਲੋਂ ਪਿਸਤਲ ਸਮੇਤ ਦੋ ਜਣੇ ਗ੍ਰਿਫਤਾਰ By admin - October 2, 2026 0 2 Facebook Twitter Pinterest WhatsApp ਜਲਾਲਾਬਾਦ ਦੇ ਡੀਐਸਪੀ ਦਫਤਰ ਦੇ ਬਾਹਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਦੋ ਧਿਰਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਗੋਲੀ ਚੱਲ ਗਈ। ਇਸੇ ਦੌਰਾਨ ਇੱਕ ਗਰੁੱਪ ਦੇ ਕੁਝ ਮੈਂਬਰ ਹਮਲੇ ਤੋਂ ਬਚਣ ਲਈ ਡੀਐਸਪੀ ਦਫ਼ਤਰ ਵਿਚ ਵੜ ਗਏ। ਇਸ ਤੋਂ ਬਾਦ ਦੂਸਰੇ ਗਰੁੱਪ ਵੱਲੋਂ ਡੀਐਸਪੀ ਦਫਤਰ ਦੇ ਬਾਹਰ ਖੜੇ ਹੋ ਕੇ ਗੋਲੀਆਂ ਚਲਾ ਦਿੱਤੀਆਂ। ਐਸਐਚਓ ਥਾਣਾ ਸਿਟੀ ਮੋਹਿਤ ਧਵਨ ਨੇ ਦੋ ਜਣਿਆਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਕਾਬੂ ਮੁਲਜ਼ਮਾਂ ਕੋਲੋਂ ਇੱਕ ਰਿਵਾਲਵਰ ਵੀ ਬਰਾਮਦ ਕਰ ਲਿਆ ਗਿਆ। ਫੜੇ ਗਏ ਲੋਕ ਸਰਹੱਦੀ ਪਿੰਡਾਂ ਦੇ ਨਾਲ ਸੰਬੰਧਿਤ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।