ਮੋਗਾ ਪੁਲਿਸ ਵੱਲੋਂ ਨਵੇਂ ਸਾਲ ਮੌਕੇ ਸਖ਼ਤ ਨਾਕਾਬੰਦੀ/ ਸ਼ਰਾਬੀ ਡਰਾਈਵਰਾਂ ਦੇ ਕੱਟੇ ਗਏ ਮੋਟੇ ਚਲਾਨ/ ਸੋਫੀ ਡਰਾਈਵਰ ਦਾ ਗੁਲਾਬ ਦੇ ਫੁੱਲਾਂ ਨਾਲ ਸਨਮਾਨ

0
9

ਨਵੇਂ ਸਾਲ ਦੀ ਆਮਦ ਮੌਕੇ ਮੋਗਾ ਪੁਲਿਸ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸਖ਼ਤ ਨਾਕਾਬੰਦੀ ਕੀਤੀ ਗਈ। ਸ਼ਹਿਰ ਦੇ ਹਰ ਐਂਟਰੀ ਪੁਆਇੰਟ ’ਤੇ ਆਉਣ-ਜਾਣ ਵਾਲੇ ਵਾਹਨਾਂ ਦੀ ਬੜੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਵਾਹਨ ਚਾਲਕਾਂ ਦੀ ਏਲਕੋਮੀਟਰ ਨਾਲ ਜਾਂਚ ਕਰਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਮੋਟੇ ਚਲਾਨ ਕੀਤੇ ਗਏ। ਨਾਕਾਬੰਦੀ ਦੌਰਾਨ ਜਿਹੜੇ ਵਾਹਨ ਚਾਲਕ ਨਸ਼ਾ-ਮੁਕਤ ਪਾਏ ਗਏ, ਉਨ੍ਹਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ, ਤਾਂ ਜੋ ਲੋਕਾਂ ਵਿੱਚ ਸੁਰੱਖਿਅਤ ਡਰਾਈਵਿੰਗ ਬਾਰੇ ਸਕਾਰਾਤਮਕ ਸੁਨੇਹਾ ਪਹੁੰਚ ਸਕੇ। ਟਰੈਫਿਕ ਇੰਚਾਰਜ ਨੇ ਲੋਕਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਦੀ ਅਪੀਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੈਫਿਕ ਇੰਚਾਰਜ ਸੁਖਮੰਦਰ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਅਜੇ ਗਾਂਧੀ ਦੇ ਹੁਕਮਾਂ ਅਨੁਸਾਰ ਨਵੇਂ ਸਾਲ ਮੌਕੇ ਸ਼ਹਿਰ ਵਿੱਚ ਹਰ ਐਂਟਰੀ ਪੁਆਇੰਟ ’ਤੇ ਨਾਕਾਬੰਦੀ ਕੀਤੀ ਗਈ ਹੈ। ਹਰ ਵਾਹਨ ਦੀ ਜਾਂਚ ਕੀਤੀ ਜਾ ਰਹੀ ਹੈ। ਅਤੇ ਜਿੱਥੇ ਵੀ ਸ਼ਰਾਬ ਪੀ ਕੇ ਡਰਾਈਵਿੰਗ ਮਿਲੀ, ਉੱਥੇ ਤੁਰੰਤ ਚਲਾਨ ਕੱਟੇ ਜਾ ਰਹੇ ਹਨ। ਹੁਣ ਤੱਕ ਕਰੀਬ 50 ਚਲਾਨ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਵੇਂ ਸਾਲ ਮੌਕੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਨਵਾਂ ਸਾਲ ਜ਼ਿੰਮੇਵਾਰੀ ਨਾਲ, ਆਪਣੇ ਪਰਿਵਾਰ ਦੇ ਨਾਲ ਸੁਰੱਖਿਅਤ ਢੰਗ ਨਾਲ ਮਨਾਇਆ ਜਾਵੇ, ਕਿਉਂਕਿ ਘਰ ਕਿਸੇ ਨਾ ਕਿਸੇ ਨੂੰ ਤੁਹਾਡਾ ਇੰਤਜ਼ਾਰ ਹੁੰਦਾ ਹੈ। ਟਰੈਫਿਕ ਇੰਚਾਰਜ ਨੇ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ, ਧੁੰਦ ਦੇ ਮੌਸਮ ਨੂੰ ਦੇਖਦਿਆਂ ਪੀਲੀਆਂ ਲਾਈਟਾਂ ਜਗਾ ਕੇ ਰੱਖਣ ਦੀ ਵੀ ਅਪੀਲ ਕੀਤੀ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here