ਚੰਡੀਗੜ੍ਹ ’ਚ ਆਪ ਬੁਲਾਰਾ ਧਾਲੀਵਾਲ ਨੇ ਘੇਰੇ ਵਿਰੋਧੀ/ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਸਾਧੇ ਨਿਸ਼ਾਨੇ/ ਕੇਂਦਰ ’ਤੇ ਗਰੀਬਾਂ ਮੂੰਹੋਂ ਰੋਟੀ ਖੋਹਣ ਦੇ ਇਲਜ਼ਾਮ

0
13

ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਕੇਂਦਰ ਸਰਕਾਰ ਨੂੰ ਘੇਰਿਆ ਐ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਨੇ ਪਹਿਲਾਂ ਕਿਸਾਨ ਵਿਰੋਧੀ ਬਿੱਲ ਲਿਆਂਦਾ ਸੀ, ਉਸੇ ਤਰ੍ਹਾਂ ਹੁਣ ਮਜਦੂਰ ਵਿਰੋਧੀ ਬਿੱਲ ਲਿਆਂਦਾ ਗਿਆ ਐ, ਜਿਸ ਖਿਲਾਫ ਜ਼ਿਆਦਾਤਰ ਵਿਰੋਧੀ ਧਿਰਾਂ ਅਵਾਜ ਚੁੱਕ ਰਹੀਆਂ ਨੇ ਪਰ ਅਕਾਲੀ ਦਲ ਇਸ ਬਾਰੇ ਚੁੱਪ ਨੇ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ  ਵਿਧਾਇਕਾਂ ਦੀ ਗੈਰ ਹਾਜ਼ਰੀ ਨੇ ਅਕਾਲੀ ਦਲ ਦੀ ਭਾਜਪਾ ਸਾਂਝ ਜੱਗ ਜਾਹਰ ਕਰ ਦਿੱਤੀ ਐ।
ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਵਿਰੋਧ ‘ਚ ਅਸੀਂ ਸੜਕਾਂ ‘ਤੇ ਉਤਰਨ ਲਈ ਵੀ ਤਿਆਰ ਹਾਂ। ਧਾਲੀਵਾਲ ਨੇ ਕਿਹਾ ਕਿ ਬੀਤੇ ਦਿਨ ਜਦੋਂ ਭਾਜਪਾ ਦੇ ਇਸ ਬਿੱਲ ਖ਼ਿਲਾਫ਼ ਪੰਜਾਬ ਵਿਧਾਨ ਸਭਾ ਨੇ ਬਿੱਲ ਪਾਸ ਕੀਤਾ, ਉਸ ਸਮੇਂ ਅਕਾਲੀ ਦਲ ਦਾ ਵਿਧਾਨ ਸਭਾ ‘ਚੋਂ ਗਾਇਬ ਰਹਿਣਾ ਇਹ ਸੰਕੇਤ ਦਿੰਦਾ ਹੈ ਕਿ ਅਕਾਲੀ ਦਲ ਨੇ ਅੰਦਰਖ਼ਾਤੇ ਭਾਜਪਾ ਨਾਲ ਸਮਝੌਤਾ ਕੀਤਾ ਹੈ।
ਅਕਾਲੀ ਦਲ ਦਾ ਵਿਧਾਨ ਸਭਾ ‘ਚ ਇਕ ਹੀ ਮੈਂਬਰ ਸੀ ਗਨੀਵ ਕੌਰ ਮਜੀਠੀਆ, ਉਨ੍ਹਾਂ ਦਾ ਬੀਤੇ ਦਿਨ ਵਿਧਾਨ ਸਭਾ ‘ਚੋਂ ਗੈਰ-ਹਾਜ਼ਰ ਰਹਿਣਾ ਮੰਦਭਾਗਾ ਹੈ। ਇਹ ਸਿੱਧਾ ਇਸ਼ਾਰਾ ਹੈ ਕਿ ਅਕਾਲੀ ਲੀਡਰਸ਼ਿਪ ਇਸ ਗਰੀਬ ਵਿਰੋਧੀ ਬਿੱਲ ਦੀ ਹਮਾਇਤ ਕਰ ਰਿਹਾ ਹੈ। ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦੀ ਭਾਜਪਾ ਨਾਲ ਅੰਦਰਖ਼ਾਤੇ ਖਿਚੜੀ ਪੱਕ ਰਹੀ ਹੈ, ਇਹ ਉਸ ਦਾ ਸਪੱਸ਼ਟ ਇਸ਼ਾਰਾ ਹੈ। ਅਕਾਲੀ ਦਲ ਵਲੋਂ ਭਾਜਪਾ ਖ਼ਿਲਾਫ਼ ਜ਼ੁਬਾਨ ਨਾ ਖੋਲ੍ਹਣਾ, ਵਿਧਾਨ ਸਭਾ ‘ਚੋਂ ਗੈਰ-ਹਾਜ਼ਰ ਰਹਿਣਾ ਗਰੀਬ ਲੋਕਾਂ ਦੇ ਖ਼ਿਲਾਫ਼ ਜਾ ਕੇ ਭਾਜਪਾ ਨਾਲ ਮਿਲੇ ਹੋਣ ਦਾ ਇਸ਼ਾਰਾ ਕਰਦਾ ਹੈ। ਆਮ ਆਦਮੀ ਪਾਰਟੀ ਪੰਜਾਬ ‘ਚ ਗਰੀਬਾਂ ਦੀ ਲੜਾਈ ਲੜ ਰਹੀ ਹੈ ਅਤੇ ਅਕਾਲੀ ਦਲ ਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਨਵੇਂ ਸਾਲ ‘ਚ ਵੀ ਅਕਾਲੀ ਦਲ ਹਰ ਚੀਜ਼ ਭਾਜਪਾ ਨਾਲ ਮਿਲ ਕੇ ਕਰੇਗਾ ਅਤੇ ਗਰੀਬ ਲੋਕਾਂ ਦੇ ਖ਼ਿਲਾਫ਼ ਖੜ੍ਹਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਇਸ ਗੱਲ ਦੀ ਨਿੰਦਾ ਕਰਦੀ ਹੈ। ਮਨਰੇਗਾ ਸਕੀਮ ਬੰਦ ਹੋਈ ਤਾਂ ਦੇਸ਼ ਦੇ ਕਰੋੜਾਂ ਲੋਕ ਬੇਰੁਜ਼ਗਾਰ ਹੋ ਜਾਣਗੇ ਅਤੇ ਜਿਹੜੀ ਭਾਜਪਾ ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਨਾਅਰਾ ਲਾਉਂਦੀ ਸੀ, ਉਨ੍ਹਾਂ ਦੇ ਖ਼ਿਲਾਫ਼ ਭਾਜਪਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਖ਼ਿਲਾਫ਼ ਚੁੱਪ ਰਹਿ ਕੇ ਅਕਾਲੀ ਦਲ ਗਰੀਬਾਂ ਦੀ ਪਿੱਠ ‘ਚ ਛੁਰਾ ਮਾਰ ਰਿਹਾ ਹੈ ਪਰ ਸਾਡੀ ਪਾਰਟੀ ਇਸ ਬਿੱਲ ਦਾ ਡੱਟ ਕੇ ਵਿਰੋਧ ਕਰਦੀ ਹੈ ਅਤੇ ਇਸ ਨੂੰ ਕਿਸੇ ਵੀ ਹਾਲਤ ‘ਚ ਲਾਗੂ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਹ ਗਰੀਬ ਲੋਕਾਂ ਖਿਲਾਫ ਬਿੱਲ ਐ, ਜਿਸ ਖਿਲਾਫ ਚੁੱਪ ਰਹਿਣ ਕਾਰਨ ਅਕਾਲੀ ਦਲ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਐ।

LEAVE A REPLY

Please enter your comment!
Please enter your name here