Uncategorized ਜਲੰਧਰ ਪੁਲਿਸ ਦੇ ਫਰਜ਼ੀ ਨਸ਼ਾ ਛੁਡਾਊ ਕੇਂਦਰ ’ਤੇ ਛਾਪਾ/ ਵੱਖ ਵੱਖ ਥਾਵਾਂ ’ਤੇ ਸਥਿਤ ਫਰਜ਼ੀ ਸੈਂਟਰਾਂ ਦੀ ਕੀਤੀ ਜਾਂਚ/ ਸੈਂਟਰ ’ਚ ਰੱਖੇ 76 ਜਣਿਆਂ ਨੂੰ ਕਰਵਾਇਆ ਆਜ਼ਾਦ By admin - May 14, 2025 0 8 Facebook Twitter Pinterest WhatsApp ਜਲੰਧਰ ਪੁਲਿਸ ਨੇ ਗੈਰਕਾਨੂੰਨੀ ਤੌਰ ਤੇ ਚੱਲ ਰਹੇ ਫਰਜ਼ੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਐ। ਥਾਣਾ ਸ਼ਾਹਕੋਟ ਦੀ ਪੁਲਿਸ ਨੇ ਪਿੰਡ ਢੰਡਵਾਲ ਵਿਚ ਛਾਪੇਮਾਰੀ ਕਰ ਕੇ ਫਰਜੀ ਸੈਂਟਰ ਵਿਚੋਂ 76 ਦੇ ਕਰੀਬ ਲੋਕਾਂ ਨੂੰ ਅਜ਼ਾਦ ਕਰਵਾਇਆ ਐ। ਇਹ ਸੈਂਟਰ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਨਾਮ ਹੇਠ ਚਲਾਇਆ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਇੱਥੋਂ 47 ਵਿਅਕਤੀਆਂ ਨੂੰ ਆਜ਼ਾਦ ਕਰਵਾਇਆ ਐ। ਦੂਸਰਾ ਅਪਰੇਸ਼ਨ ਪਿੰਡ ਬਾਜਵਾ ਕਲਾਂ ਵਿਖੇ ਕੀਤਾ ਗਿਆ, ਜਿੱਥੇ 29 ਦੇ ਕਰੀਬ ਲੋਕਾਂ ਨੂੰ ਫਰਜੀ ਸੈਂਟਰ ਵਿਚ ਰੱਖ ਕੇ ਇਲਾਜ ਕੀਤਾ ਜਾ ਰਿਹਾ ਸੀ। ਪੁਲਿਸ ਨੇ ਸਿਹਤ ਵਿਭਾਗ ਦੀਆਂ ਟੀਮਾਂ ਸਮੇਤ ਦੋ ਵੱਖ ਵੱਖ ਸੈਂਟਰ ਵਿਚ ਛਾਪੇਮਾਰੀ ਕਰ ਕੇ ਕੇਂਦਰ ਦੀ ਜਾਂਚ ਕੀਤੀ ਗਈ। ਪੁਲਿਸ ਵੱਲੋਂ ਸ਼ਾਹਪੁਰ ਦੇ ਆਸਪਾਸ ਦੇ ਇਲਾਕਿਆਂ ਅੰਦਰ ਵੀ ਸ਼ੱਕੀ ਥਾਵਾਂ ਦੀ ਜਾਂਚ ਕੀਤੀ ਗਈ ਤਾਂ ਜੋ ਫਰਜੀ ਨਸ਼ਾ ਛੁਡਾਊ ਕੇਂਦਰਾਂ ਦੀ ਆੜ ਹੇਠ ਚੱਲ ਰਹੇ ਗੋਰਖ ਧੰਦੇ ਨੂੰ ਬੰਦ ਕੀਤਾ ਜਾ ਸਕੇ। ਇਸ ਮਾਮਲੇ ਵਿਚ ਮਕਾਨ ਮਾਲਕ ਅਤੇ ਸੁਸਾਇਟੀ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।