ਗੁਰਦਾਸਪੁਰ ਪੁਲਿਸ ਨੇ ਸੁਲਝਾਇਆ ਫਾਇਰਿੰਗ ਮਾਮਲਾ/ ਔਸੀ ਹੱਬ ਦੇ ਦਫਤਰ ’ਤੇ ਹੋਈ ਸੀ ਫਾਇਰਿੰਗ

0
11

ਗੁਰਦਾਸਪੁਰ ਪੁਲਿਸ ਨੇ ਬੀਤੇ ਦਿਨੀਂ ਇਮੀਗ੍ਰੇਸ਼ਨ ਸੈਂਟਰ ਔਸੀ ਹੱਬ ਤੇ ਹੋਈ ਫਾਇਰਿੰਗ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਐ। ਮੁਲਜਮਾਂ ਦੀ ਪਛਾਣ ਕਰਮਜੀਤ ਸਿੰਘ ਉਰਫ ਕਰਮ ਪੁੱਤਰ ਲਖਬੀਰ ਸਿੰਘ ਅਤੇ ਰੋਹਿਤ ਕੁਮਾਰ ਉਰਫ ਆਸੂ ਪੁੱਤਰ ਰਕੇਸ ਕੁਮਾਰ ਦੋਵੇਂ ਵਾਸੀ ਬਟਾਲਾ ਵਜੋਂ ਹੋਈ ਐ। ਪੁਲਿਸ ਨੇ ਇਨ੍ਹਾਂ ਕੋਲੋਂ ਵਾਰਦਾਤ ਵਿਚ ਵਰਤਿਆ ਇਕ ਪਿਸਤੋਲ, 8 ਰੌਂਦ, ਇਕ ਏਅਰ ਪਿਸਟਲ ਅਤੇ ਮੋਟਰ ਸਾਇਕਲ ਬਰਾਮਦ ਕੀਤਾ ਐ। ਫੜੇ ਗਏ ਮੁਲਜਮਾਂ ਦੇ ਤਾਰ ਵਿਦੇਸ਼ ਰਹਿੰਦੇ ਗੈਂਗਸਟਰਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਦੇ ਇਸ਼ਾਰੇ ਦੇ ਘਟਨਾ ਅੰਜ਼ਾਮ ਦਿੱਤੀ ਗਈ ਸੀ।
ਦੱਸਣਯੋਗ ਐ ਕਿ ਬੀਤੀ ਵੀਰਵਾਰ ਦੀ ਸ਼ਾਮ ਜੇ ਰੋਡ ਦੀ ਪੁਡਾ ਮਾਰਕੀਟ ਵਿਖੇ ਇਮੀਗ੍ਰੇਸ਼ਨ ਸੈਂਟਰ ਅੋਸੀ ਹੱਬ ਜੇਲ ਰੋਡ ਗੁਰਦਾਸਪੁਰ ਵਿਖੇ ਫਾਇਰਿੰਗ ਹੋਈ ਸੀ। ਪੁਲਿਸ ਵੱਲੋਂ ਵੱਖ ਵੱਖ ਟੀਮਾ ਬਣਾ ਕੇ ਦੋਸੀਆ ਨੂੰ ਟਰੇਸ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ। CCTV ਫੁਟੇਜ, ਟੈਕਨੀਕਲ ਅਤੇ ਫਰਾਸ਼ਿਕ ਅਤੇ ਹਿਊਮਨ ਇਨਟੈਲੀਜੈਸ ਰਾਹੀ ਮੁਕੱਦਮਾ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਜਦੋਂ  ਕਰਮਜੀਤ ਸਿੰਘ ਉਰਫ ਕਰਮ ਪੁੱਤਰ ਲਖਬੀਰ ਸਿੰਘ ਵਾਸੀ  ਸੁਕਰਪੁਰਾ ਬਟਾਲਾ ਅਤੇ ਰੋਹਿਤ ਕੁਮਾਰ ਉਰਫ ਆਸੂ ਪੁੱਤਰ ਰਕੇਸ ਕੁਮਾਰ ਵਾਸੀ  ਬਟਾਲਾ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਪਾਸੋ ਵਾਰਦਾਤ ਵਿਚ ਵਰਤਿਆ ਇਕ ਪਿਸਤੋਲ 30 ਬੋਰ ਸਮੇਤ 8 ਰੋਦ ਜਿੰਦਾ, ਇਕ ਏਅਰ ਪਿਸਟਲ ਅਤੇ ਮੋਟਰ ਸਾਇਕਲ ਸਪਲੈਡਰ ਬਰਾਮਦ ਕੀਤਾ ਗਿਆ ਹੈ।
ਪੁੱਛਗਿੱਛ ਦੋਰਾਨ ਦੋਸੀਆ ਨੇ ਆਪਣਾ ਜੁਰਮ ਕਬੂਲਦੇ ਹੋਏ ਦੱਸਿਆ ਕਿ ਉਹਨਾ ਨੇ ਇਹ ਵਾਰਦਾਤ ਨਿਸ਼ਾਨ ਸਿੰਘ ਉਰਫ ਨਿਸ਼ਾਨ ਜੋੜੀਆ ਪੁੱਤਰ ਅਵਤਾਰ ਸਿੰਘ ਵਾਸੀ ਜੋੜੀਆ ਕਲਾ ਥਾਣਾ ਡੇਰਾ ਬਾਬਾ ਨਾਨਕ ਹਾਲ ਯੂ.ਕੇ ਦੇ ਕਹਿਣ ਤੇ ਅੋਸੀ ਹੱਬ ਦੇ ਮਾਲਕ ਤੋਂ ਫਿਰੋਤੀ ਲੈਣ ਲਈ ਕੀਤੀ ਸੀ ਅਤੇ ਦੋਸ਼ੀ ਨਿਸ਼ਾਨ ਜੋੜੀਆ ਨਾਲ ਸਨੇਪ ਚੈਟ ਉਤੇ ਗੱਲ ਕਰਦੇ ਸਨ। ਗ੍ਰਿਫਤਾਰ ਨੌਜਵਾਨਾਂ ਦੀ ਉਮਰ 20 ਤੋਂ 22 ਸਾਲ ਦੇ ਵਿੱਚ ਐ ਅਤੇ ਪੈਸੇ ਦੇ ਲਾਲਚ ਵਿੱਚ ਨਿਸ਼ਾਨ ਜੋੜੀ ਦੇ ਸੰਪਰਕ ਵਿੱਚ ਆਏ ਸਨ। ਫਿਲਹਾਲ ਇਹ ਖੁਲਾਸਾ ਨਹੀਂ ਹੋਇਆ ਕਿ ਇਹਨਾਂ ਦੀ ਕੀ ਡੀਲ ਨਿਸ਼ਾਨ ਜੋੜੀਆ ਗਿਰੋਹ ਨਾਲ ਹੋਈ ਸੀ ਪਰ ਸਾਫ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਗੈਂਗਸਟਰ ਹੁਣ ਛੋਟੇ ਛੋਟੇ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਪਰਾਧੀ ਬਣਾ ਰਹੇ ਹਨ।

LEAVE A REPLY

Please enter your comment!
Please enter your name here