ਪੰਜਾਬ ਗੁਰਦਾਸਪੁਰ ਮਿਲਕ ਪਲਾਟ ਅੱਗੇ ਕਿਸਾਨਾਂ ਦਾ ਪ੍ਰਦਰਸ਼ਨ/ ਪਿੰਡ ਕਲੇਰ ਕਲਾਂ ਦੀ ਸੁਸਾਇਟੀ ਬੰਦ ਕਰਨ ਦਾ ਵਿਰੋਧ By admin - December 28, 2025 0 8 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਕਲੇਰ ਕਲਾਂ ਦੀ ਮਿਲ ਸੁਸਾਇਟੀ ਵਿਚੋਂ ਦੁੱਧ ਨਾ ਚੁੱਕਣ ਦਾ ਮੁੱਦਾ ਗਰਮਾ ਗਿਆ ਐ। ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਦੇ ਆਗੂਆਂ ਨੇ ਵੇਰਕਾ ਪਲਾਟ ਮੂਹਰੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਇੱਥੇ ਧਰਨਾ ਦੇ ਰਹੇ ਆਗੂਆਂ ਦਾ ਕਹਿਣਾ ਸੀ ਕਿ ਬੀਤੇ ਦਿਨ ਧਰਨੇ ਦੌਰਾਨ ਵੇਰਕਾ ਪਲਾਟ ਮੈਨੇਜਮੈਂਟ ਨੇ ਕਲੇਰ ਕਲਾਂ ਸੁਸਾਇਟੀ ਤੋਂ ਦੁੱਧ ਚੁੱਕਣ ਦਾ ਵਾਅਦਾ ਕੀਤਾ ਸੀ ਪਰ ਅੱਜ ਦੁੱਧ ਚੁੱਕਣ ਤੋਂ ਨਾਂਹ ਕਰ ਦਿੱਤੀ ਐ, ਜਿਸ ਦੇ ਚਲਦਿਆਂ ਉਨ੍ਹਾਂ ਵੱਲੋਂ ਮੁੜ ਧਰਨਾ ਦਿੱਤਾ ਗਿਆ ਐ। ਕਿਸਾਨਾਂ ਨੇ ਇਕੱਠਾ ਕੀਤਾ ਦੁੱਧ ਪਲਾਂਟ ਅੱਗੇ ਡੋਲ ਕੇ ਰੋਸ ਜਾਹਰ ਕੀਤਾ। ਦੱਸਣਯੋਗ ਐ ਕਿ ਬੀਤੇ ਤਿੰਨ ਦਿਨਾਂ ਤੋਂ ਵੇਰਕਾ ਮਿਲਕ ਪਲਾਂਟ ਦੇ ਮੋਹਰੇ ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਨਾਲ ਜੁੜੇ ਕਿਸਾਨਾਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਰੋਸ਼ ਪ੍ਰਦਰਸ਼ਨ ਦੌਰਾਨ ਕਿਸਾਨਾਂ ਵੱਲੋਂ ਕਈ ਮੰਗਾਂ ਚੁੱਕੀਆਂ ਜਾ ਰਹੀਆਂ ਸਨ। ਬੀਤੇ ਦਿਨ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕਿਸਾਨਾਂ ਦੀਆਂ ਤਮਾਮ ਮੰਗਾਂ ਮੰਨ ਲਈਆਂ ਗਈਆਂ। ਇਹਨਾਂ ਮੰਗਾਂ ਵਿੱਚ ਇੱਕ ਮੰਗ ਪਿੰਡ ਕਲੇਰ ਕਲਾਂ ਦੀ ਮਿਲਕ ਸੁਸਾਇਟੀ ਜੋ ਪਿਛਲੇ ਕਾਫੀ ਅਰਸੇ ਤੋਂ ਬੰਦ ਪਈ ਸੀ ਨੂੰ ਬਹਾਲ ਕਰਨ ਦੀ ਵੀ ਸੀ। ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਲੇਰਕਲਾਂ ਸੋਸਾਇਟੀ ਵਿੱਚ ਵੀ ਦੁੱਧ ਹੀ ਇਕੱਠਾ ਕਰਨ ਲਈ ਕਿਹਾ ਗਿਆ ਪਰ ਜਦੋਂ ਉਹਨਾਂ ਨੇ ਦੁੱਧ ਦੀ ਇਕੱਠਾ ਕਰ ਲਿਆ ਤਾਂ ਮਿਲਕ ਪਲਾਂਟ ਦੇ ਪ੍ਰਬੰਧਕਾਂ ਵੱਲੋਂ ਉੱਥੇ ਗੱਡੀ ਭੇਜਣ ਲਈ ਸਾਫ ਤੌਰ ਤੇ ਮਨ੍ਹਾਂ ਕਰ ਦਿੱਤਾ ਗਿਆ ਅਤੇ ਕਲੇਰ ਕਲਾ ਦਾ ਦੁੱਧ ਨਹੀਂ ਖਰੀਦਿਆ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਮੁੜ ਤੋਂ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।