ਪੰਜਾਬ ਸੰਗਰੂਰ ਸ਼ਹਿਰ ’ਚ ਅਵਾਰਾ ਪਸ਼ੂਆਂ ਤੋਂ ਲੋਕ ਪ੍ਰੇਸ਼ਾਨ/ ਗਊ ਸੈਂਸ ਵਸੂਲਣ ਦੇ ਬਾਵਜੂਦ ਸੰਭਾਲ ਨਾ ਹੋਣ ’ਤੇ ਚੁੱਕੇ ਸਵਾਲ By admin - December 25, 2025 0 13 Facebook Twitter Pinterest WhatsApp ਮੁੱਖ ਮੰਤਰੀ ਦੇ ਜੱਦੀ ਸ਼ਹਿਰ ਅੰਦਰ ਆਵਾਰਾ ਪਸ਼ੂਆਂ ਦੀ ਲਗਾਤਾਰ ਵਧਦੀ ਗਿਣਤੀ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ। ਮੁੱਖ ਮੰਤਰੀ ਮਾਨ ਵੱਲੋਂ ਮਸਲੇ ਦੇ ਹੱਲ ਦੇ ਦਿੱਤੇ ਭਰੋਸੇ ਦੇ ਬਾਵਜੂਦ ਮਸਲੇ ਦੇ ਨਹੀਂ ਹੋਇਆ, ਜਿਸ ਦੇ ਚਲਦਿਆਂ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਇਸ ਤੇ ਤੰਜ਼ ਕੱਸਦਿਆਂ ਸ਼ਹਿਰ ਦੇ ਇਕ ਕੌਂਸਲਰ ਨੇ ਕਿਹਾ ਕਿ ਸ਼ਹਿਰ ਕੂੜੇ ਦੇ ਢੇਰ ਆਵਾਰਾ ਪਸ਼ੂਆਂ ਖਾਤਰ ਲਗਾਏ ਗਏ ਨੇ ਤਾਂ ਜੋ ਉਹ ਆਪਣਾ ਢਿੱਡ ਭਰ ਸਕਣ। ਕੌਂਸਲਰ ਦਾ ਕਹਿਣਾ ਐ ਕਿ ਜੇਕਰ ਸਰਕਾਰ ਨੇ ਆਵਾਰਾ ਪਸ਼ੂਆਂ ਦੀ ਮਸਲਾ ਹੱਲ ਨਹੀਂ ਕਰਨਾ ਤਾਂ ਉਸ ਨੂੰ ਲੋਕਾਂ ਤੋਂ ਟੈਕਸ ਲੈਣਾ ਬੰਦ ਕਰ ਦੇਣਾ ਚਾਹੀਦਾ ਐ। ਦੱਸਣਯੋਗ ਐ ਕਿ ਸੰਗਰੂਰ ਦੀ ਨਗਰ ਕੌਂਸਲ ਦੇ ਆਲੇ ਦੁਆਲੇ ਵੀ ਹਰ ਵਕਤ ਅਵਾਰਾ ਪਸ਼ੂ ਅਤੇ ਗੰਦਗੀ ਦੇ ਢੇਰ ਲੱਗੇ ਰਹਿੰਦੇ ਹਨ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਗੱਲਬਾਤ ਦੌਰਾਨ ਮਸਲੇ ਦਾ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਦਾ ਕਹਿਣਾ ਐ ਹਰ ਚੀਜ ਤੇ ਗਊ ਸੈਸ ਲਿਆ ਜਾ ਰਿਹਾ ਹੈ ਪਰੰਤੂ ਇਸਦਾ ਹਿਸਾਬ ਕੋਈ ਨਹੀਂ ਦੇ ਰਿਹਾ। ਇਸ ਉਤੇ ਟਿੱਪਣੀ ਕਰਦਿਆਂ ਕੌਂਸਲਰ ਨੇ ਅੱਗੇ ਕਿਹਾ ਕਿ ਅਵਾਰਾ ਪਸ਼ੂਆਂ ਦੇ ਨਾਮ ਤੇ ਵੱਡੇ ਫੰਡ ਆਉਂਦੇ ਹਨ, ਉਹਨਾਂ ਖਾਂਦਾ ਕੌਣ ਅਤੇ ਕਿੱਥੇ ਉਹ ਫੰਡ ਜਾਂਦੇ ਹਨ ਇਹ ਵੀ ਨਹੀਂ ਪਤਾ ਲੱਗਦਾ। ਗਊ ਸੈਸ ਲੈਣ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਕੌਂਸਲਰ ਨੇ ਕਿਹਾ ਕਿ ਜੇਕਰ ਇਹਨਾਂ ਪਸ਼ੂਆਂ ਨੂੰ ਸੰਭਾਲਿਆ ਨਹੀਂ ਜਾ ਰਿਹਾ ਤਾਂ ਫਿਰ ਲੋਕਾਂ ਨੂੰ ਟੈਕਸ ਕਿਊਂ ਵਸੂਲੇ ਜਾ ਰਹੇ ਹਨ? ਇਹਨਾਂ ਦੇ ਨਾਮ ਫੰਡ ਲੈਣੇ ਬੰਦ ਕੀਤੇ ਜਾਣ। ਕਮੇਟੀ ਦਾ ਸਰਕਾਰੀ ਟੈਕਰ ਮਹੀਨੇ ਵਿਚ ਇਕ ਵਾਰ 50 ਪਸ਼ੂ ਫੜਨੇ ਹਨ ਅਤੇ ਤਿੰਨ ਮਹੀਨੇ ਦਾ ਟੈਂਡਰ ਦਿੱਤਾ ਗਿਆ ਹੈ ਪਰ ਇਸ ਦੀ ਕਾਰਗੁਜਾਰੀ ਜ਼ੀਰੋ ਐ ਅਤੇ ਆਵਾਰਾ ਪਸ਼ੂ ਆਮਸ਼ਰੇ ਸੜਕਾਂ ਤੇ ਦੌੜਦੇ ਫਿਰ ਰਹੇ ਨੇ, ਜੋ ਹਾਦਸਿਆਂ ਦਾ ਕਾਰਨ ਬਣਨ ਦੇ ਨਾਲ ਨਾਲ ਲੋਕਾਂ ਤੇ ਹਮਲੇ ਕਰ ਰਹੇ ਨੇ। ਲੋਕਾਂ ਨੇ ਸਰਕਾਰ ਤੋਂ ਆਵਾਰਾ ਪਸ਼ੂਆਂ ਦੇ ਛੇਤੀ ਹੱਲ ਦੀ ਮੰਗ ਕੀਤੀ ਐ।