ਪੰਜਾਬ ਲੁਧਿਆਣਾ ’ਚ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ/ 1 ਲੜਕੀ ਦੀ ਮੌਤ, 3 ਲੜਕੀਆਂ ਸਮੇਤ 6 ਜ਼ਖਮੀ By admin - December 22, 2025 0 10 Facebook Twitter Pinterest WhatsApp ਲੁਧਿਆਣਾ ’ਚ ਬਲੈਨੋ ਕਾਰ ਤੇ ਇਨੋਵਾ ਕਾਰ ਵਿਚਾਲੇ ਹੋਈ ਭਿਆਨਕ ਟੱਕਰ ਵਿਚ ਇਕ ਲੜਕੀ ਦੀ ਮੌਤ ਹੋ ਗਈ ਜਦਕਿ 6 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਤਿੰਨ ਕੁੜੀਆਂ ਸ਼ਾਮਲ ਹਨ। ਖਬਰਾਂ ਮੁਤਾਬਕ ਬਲੈਨੋ ਸਵਾਰ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਪਰਤ ਰਹੇ ਸੀ ਕਿ ਉਨ੍ਹਾਂ ਦੀ ਕਾਰ ਦੀ ਇਨੋਵਾ ਨਾਲ ਟੱਕਰ ਹੋ ਗਈ। ਉਨਾਂ ਨਾਲ ਇਕ ਕੁੱਤਾ ਵੀ ਸੀ, ਜਿਸ ਦੀ ਮੌਤ ਹੋ ਗਈ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਆਰੰਭ ਦਿੱਤੀ ਐ। ਇਹ ਹਾਦਸਾ ਵੇਰਕਾ ਕੱਟ ਨੇੜੇ ਵਾਪਰਿਆ ਐ। ਪੁਲਿਸ ਅਨੁਸਾਰ ਦੋਵੇਂ ਕਾਰਾਂ ਕਾਫੀ ਤੇਜ਼ ਰਫਤਾਰ ਵਿਚ ਸਨ ਅਤੇ ਜਦੋਂ ਉਹ ਕੱਟ ‘ਤੇ ਇੱਕ ਦੂਜੇ ਦੇ ਸਾਹਮਣੇ ਆਈਆਂ ਤਾਂ ਦੋਵਾਂ ਕਾਰਾਂ ਬੇਕਾਬੂ ਹੋ ਕੇ ਆਪਸ ਵਿਚ ਟਕਰਾ ਗਈਆਂ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਦੇ ਦੱਸਣ ਅਨੁਸਾਰ, ਜ਼ਖਮੀ ਕੁੜੀਆਂ ਵਿੱਚੋਂ ਇੱਕ ਭਾਜਪਾ ਨੇਤਾ ਦੀ ਧੀ ਹੈ। ਪਰਿਵਾਰ ਨੇ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫਿਲਹਾਲ, ਪੁਲਿਸ ਘਟਨਾ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।