
ਅੰਮ੍ਰਿਤਸਰ ਦੇ ਗੇਟ ਖਜਾਨਾ ਇਲਾਕੇ ਅੰਦਰ ਇਕ 60 ਸਾਲਾ ਬੰਦੇ ਉਤੇ 10 ਸਾਲਾ ਬੱਚੇ ਨਾਲ ਦੁਸ਼ਕਰਮ ਦੀ ਕੋਸ਼ਿਸ਼ ਦੇ ਇਲਜਾਮ ਲੱਗੇ ਨੇ। ਮੁਲਜਮ ਦੀ ਪਛਾਣ ਤਿਲਕ ਰਾਜ ਵਜੋਂ ਹੋਈ ਐ, ਜੋ ਬੱਚੇ ਦੇ ਗੁਆਢ ਵਿਚ ਹੀ ਰਹਿੰਦਾ ਐ। ਜਾਣਕਾਰੀ ਅਨੁਸਾਰ ਬੱਚਾ ਪਤੰਗ ਲੁੱਟਣ ਦੇ ਇਰਾਦੇ ਨਾਲ ਬਜੁਰਗ ਦੇ ਘਰ ਗਿਆ ਸੀ, ਜਿੱਥੇ ਇਕੱਲਾ ਰਹਿੰਦੇ ਬਜ਼ੁਰਗ ਨੇ ਉਸ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਬੱਚੇ ਨੇ ਘਰ ਆ ਕੇ ਮਾਪਿਆਂ ਨੂੰ ਦੱਸਿਆ, ਜਿਨ੍ਹਾਂ ਨੇ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਮਾਮਲਾ ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਦੇ ਅਧੀਨ ਆਉਦੇ ਇਲਾਕਾ ਗੇਟ ਖਜਾਨਾ ਦਾਈ ਵਾਲੀ ਗਲੀ ਤੋਂ ਸਾਹਮਣੇ ਆਇਆ ਹੈ ਜਿਥੋਂ ਦੇ ਰਹਿਣ ਵਾਲੇ 10 ਸਾਲਾਂ ਬੱਚੇ ਦੇ ਨਾਲ 60 ਸਾਲ ਦੇ ਗੁਆਂਢੀ ਵਲੋ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸਦੇ ਚਲਦੇ ਪੀੜੀਤ ਲੜਕੇ ਦੇ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸ਼ਨ ਕੌਲੋ ਸ਼ਿਕਾਇਤ ਦਰਜ ਕਰਵਾ ਇਨਸ਼ਾਫ ਦੀ ਮੰਗ ਕੀਤੀ ਗਈ ਹੈ। ਪੀੜਤ ਬੱਚੇ ਦੇ ਪਿਤਾ ਕਰਨ ਮੇਹਤਾ ਨੇ ਦੱਸਿਆ ਕਿ ਉਹਨਾ ਦਾ 10 ਸਾਲ ਦਾ ਬੱਚਾ ਪਤੰਗ ਲੁਟਣ ਲਈ ਗੁਆਂਢੀ ਦੇ ਘਰ ਗਿਆ ਸੀ, ਜਿਸ ਨੇ ਬੱਚੇ ਨੂੰ ਦਬੋਚ ਕੇ ਉਸ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ। ਬੱਚਾ ਕਿਸੇ ਤਰ੍ਹਾਂ ਉਸ ਦੇ ਚੁੰਗਲ ਵਿਚੋਂ ਬੱਚ ਕੇ ਘਰ ਆਇਆ ਅਤੇ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਇਕੱਠਾ ਹੋਏ ਲੋਕਾਂ ਨੇ ਬਜੁਰਗ ਨੂੰ ਫੜ ਕੇ ਥਾਣਾ ਡੀ ਡਵੀਜ਼ਨ ਹਵਾਲੇ ਕਰ ਦਿੱਤਾ।
ਲੋਕਾਂ ਦੇ ਦੱਸਣ ਮੁਤਾਬਕ ਬਜੁਰਗ ਦਾ ਪੁੱਤਰ ਫੌਜੀ ਹੈ ਅਤੇ ਲੜਕੀ ਆਸਟ੍ਰੇਲੀਆ ਰਹਿੰਦੀ ਹੈ ਅਤੇ ਅਕਸਰ ਉਹ ਬੱਚਿਆਂ ਨਾਲ ਅਜਿਹੀਆਂ ਹਰਕਤਾਂ ਕਰਦਾ ਰਹਿੰਦਾ ਐ। ਉਧਰ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸਬੰਧੀ ਪੀੜਤ ਬੱਚੇ ਦੇ ਪਿਤਾ ਵਲੋਂ ਸ਼ਿਕਾਇਤ ਦਿਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਚਲ ਰਹੀ ਹੈ ਜਲਦੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

