
ਗੁਰਦਾਸਪੁਰ ਦੇ ਥਾਣਾ ਕਾਹਨੂੰਵਾਲ ਅਧੀਨ ਆਉਂਦੇ ਪਿੰਡ ਜਾਗੋਵਾਲ ਬਾਂਗਰ ਵਿਖੇ ਅਣਪਛਾਤਿਆਂ ਵੱਲੋਂ ਸਾਬਕਾ ਫੌਜੀ ਦੇ ਘਰ ਤੇ ਫਾਇਰਿੰਗ ਦੀ ਖਬਰ ਐ। ਘਟਨਾ ਬੀਤੀ ਰਾਤ 10 ਵਜੇ ਦੀ ਐ। ਜਾਣਕਾਰੀ ਅਨੁਸਾਰ ਦੋ ਅਣਪਛਾਤੇ ਨਕਾਬਪੋਸ ਸਾਬਕਾ ਫੌਜੀ ਮਾਧਾ ਸਿੰਘ ਦੇ ਘਰ ਦੇ ਗੇਟ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪੀੜਤ ਦੇ ਦੱਸਣ ਮੁਤਾਬਕ ਹਮਲਾਵਰਾਂ ਨੇ ਉਸ ਦੇ ਪੁੱਤਰ ਦਾ ਨਾਮ ਲੈ ਕੇ ਗੋਲੀ ਗਲੋਚ ਕੀਤਾ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜਕੇ 40 ਮਿੰਟ ਤੇ ਉਹਨਾਂ ਦੇ ਪੋਤਰੇ ਨੇ ਅਚਾਨਕ ਬਾਹਰ ਕੁੱਝ ਲੋਕਾਂ ਦਾ ਰੌਲਾ ਸੁਣਿਆ ਜੋ ਜਸਪਾਲ ਸਿੰਘ ਦਾ ਨਾਮ ਲੈ ਕੇ ਉਸ ਨੂੰ ਵੰਗਾਰ ਰਹੇ ਸਨ ਕਿ ਬਾਹਰ ਆ ਤੇਰੇ ਨਾਲ ਵੇਖਣਾ ਹੈ। ਇਸ ਦੌਰਾਨ ਉਹਨਾਂ ਨੇ ਘਰ ਉੱਪਰ ਨੂੰ ਇੱਕ ਫਾਇਰ ਵੀ ਕੀਤਾ ਅਤੇ ਦੂਸਰੇ ਵਿਅਕਤੀ ਦਾ ਫੜਿਆ ਹੋਇਆ ਪਿਸਟਲ ਮੌਕੇ ਤੇ ਨਹੀਂ ਚੱਲਿਆ ਜਿਸ ਦੀ ਸੀਸੀਟੀਵੀ ਪਰਿਵਾਰ ਅਤੇ ਪੁਲਿਸ ਨੂੰ ਵੀ ਮਿਲ ਚੁੱਕੀ ਹੈ। ਇਸ ਸੀਸੀਟੀਵੀ ਵਿੱਚ ਦੇਖਿਆ ਜਾ ਰਿਹਾ ਹੈ ਕਿ ਹਮਲਾਵਰਾਂ ਦਾ ਅਸਲਾ ਥੱਲੇ ਡਿੱਗਦਾ ਹੈ, ਉਸ ਅਸਲੇ ਨੂੰ ਉਹ ਚੁੱਕ ਕੇ ਜਾਂਦੇ ਦੇਖ਼ੇ ਜਾ ਸਕਦੇ ਹਨ।
ਜਸਪਾਲ ਸਿੰਘ ਇੱਕ ਨਿੱਜੀ ਖੰਡ ਮਿਲ ਵਿੱਚ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਕੁਝ ਲੋਕਾਂ ਨੇ ਉਸ ਦਾ ਨੁਕਸਾਨ ਕਰਨ ਦੀ ਵੀ ਧਮਕੀ ਦਿੱਤੀ ਸੀ। ਉਸ ਨੇ ਦੱਸਿਆ ਕਿ ਹੁਣ ਇਹ ਪਤਾ ਨਹੀਂ ਕਿ ਇਹ ਹਮਲਾਵਰ ਕੌਣ ਸਨ। ਉਹਨਾਂ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਸਮੇਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਇਸ ਉਪਰੰਤ ਥਾਣਾ ਮੁਖੀ ਕਾਹਨੂੰਵਾਨ ਗੁਰਨਾਮ ਸਿੰਘ ਪੁਲਿਸ ਫੋਰਸ ਸਮੇਤ ਪਿੰਡ ਵਿੱਚ ਪਹੁੰਚੇ ਅਤੇ ਉਹਨਾਂ ਨੇ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

