ਗੁਰਦਾਸਪੁਰ ’ਚ ਸੁਨਿਆਰੇ ਨਾਲ ਆਨਲਾਈਨ ਠੱਗੀ; ਨਕਲੀ ਸਕਰੀਨਸ਼ੋਟ ਦਿਖਾ ਮੁੰਦਰੀ ਲੈ ਕੇ ਫਰਾਰ; 33 ਹਜ਼ਾਰ ਦੀ ਸੀ ਮੁੰਦਰੀ, ਪੁਲਿਸ ਕਰ ਰਹੀ ਜਾਂਚ

0
14

ਗੁਰਦਾਸਪੁਰ ਦੇ ਕਲਾਨੌਰ ਵਿਖੇ ਇਕ ਸੁਨਿਆਰੇ ਨਾਲ ਆਨਲਾਈਨ ਠੱਗੀ ਵੱਜਣ ਦੀ ਖਬਰ ਸਾਹਮਣੇ ਆਈ ਐ। ਇੱਥੇ ਸੁਨਿਆਰੇ ਦੀ ਦੁਕਾਨ ਤੇ ਆਇਆ ਨੌਸਰਬਾਜ਼ ਆਨਲਾਈਨ ਪੈਮੇਂਟ ਦੌਰਾਨ ਨਕਲੀ ਸਕਰੀਨਸ਼ੋਟ ਦਿਖਾ ਕੇ ਮੁੰਦਰੀ ਲੈ ਕੇ ਫਰਾਰ ਹੋ ਗਿਆ। ਠੱਗੀ ਗਈ ਮੁੰਦਰੀ ਦੀ ਕੀਮਤ 33 ਹਜ਼ਾਰ ਦੱਸੀ ਜਾ ਰਹੀ ਐ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ ਉਰਫ ਮੋਨੂੰ ਸੁਨਿਆਰੇ ਨੇ ਦੱਸਿਆ ਕਿ ਇੱਕ ਨੌਜਵਾਨ ਸਪਲੈਂਡਰ ਮੋਟਰਸਾਈਕਲ ਉਤੇ ਉਸਦੇ ਕੋਲ ਆਇਆ ਅਤੇ ਇੱਕ ਮੁੰਦਰੀ ਪਸੰਦ ਕੀਤੀ ਜਿਸ ਦਾ ਮੁੱਲ ਕਰੀਬ 33 ਹਜ਼ਾਰ ਰੁਪਏ ਸੀ। ਗੂਗਲ ਪੇ ਰਾਹੀ ਪੇਮੈਂਟ ਕਰਨ ਦਾ ਕਹਿ ਕੇ ਉਸ ਨੇ ਪੇਮੈਂਟ ਦੀ ਫੋਟੋ ਦਿਖਾ ਦਿੱਤੀ‌। ਫੋਟੋ ਵੇਖ ਕੇ ਸੁਨਿਆਰੇ ਨੂੰ ਯਕੀਨ ਹੋ ਗਿਆ ਕਿ ਉਸ ਨੂੰ ਪੇਮੈਂਟ ਕਰ ਦਿੱਤੀ ਗਈ ਹੈ। ਜਦੋਂ ਕੋਈ ਮੈਸੇਜ ‌ਨਾ ਆਉਣ ਬਾਰੇ ਮੁੰਦਰੀ ਖਰੀਦਣ ਵਾਲੇ ਨੇ ਕਿਹਾ ਕਿ ਤਾਂ ਉਸ ਨੇ ਕਿਹਾ ਕਿ ਕਦੇ ਕਦੇ ਮੈਸੇਜ਼ ਲੇਟ ਵੀ ਹੋ ਜਾਂਦਾ ਹੈ ਪਰ ਇਹ ਦੇਖ ਲਓ ਪੇਮੈਂਟ ਹੋ ਗਈ ਹੈ। ਮੋਟਰਸਾਈਕਲ ਸਵਾਰ ਵੱਲੋਂ ਦਿਖਾਈ ਗਈ ਫੋਟੋ ਤੇ ਉਸ ਨੂੰ ਯਕੀਨ ਹੋ ਗਿਆ ਤੇ ਮੋਟਰਸਾਈਕਲ ਸਵਾਰ ਨੂੰ ਜਾਣ ਦਿੱਤਾ ਪਰ 24 ਘੰਟੇ ਬਾਅਦ ਵੀ ਮੈਸੇਜ ਨਹੀਂ ਆਇਆ ਤਾਂ ਉਸਨੇ ਬੈਂਕ ਜਾ ਕੇ ਪਤਾ ਕੀਤਾ ਤਾਂ ਖਾਤੇ ਵਿੱਚ ਕੋਈ ਪੇਮੈਂਟ ਨਹੀਂ ਸੀ ਆਈ।  ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।

LEAVE A REPLY

Please enter your comment!
Please enter your name here