
ਫਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਖਾਈ ਫੇਮੇ ਕੇ ’ਚ ਗੋਲੀ ਚੱਲਣ ਨਾਲ ਇਕ ਨੌਜੁਆਨ ਜਖਮੀ ਹੋ ਗਿਆ, ਜਿਸ ਨੂੰ ਫਿਰੋਜ਼ਪੁਰ ਦੇ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਆ। ਦਸਿਆ ਜਾ ਰਿਹਾ ਹੈ ਕਿ ਗੋਲੀ ਨੌਜਵਾਨ ਦੇ ਪੱਟ ਚ ਲੱਗੀ ਹੈ। ਜ਼ਖਮੀ ਦੀ ਪਛਾਣ ਬਲਜੀਤ ਸਿੰਘ ਪੁੱਤਰ ਪੁੱਤਰ ਸੁਖਦੇਵ ਸਿੰਘ ਵਜੋਂ ਹੋਈ ਐ। ਗੋਲੀ ਚੱਲਣ ਦੀ ਵਜ੍ਹਾ ਨਿੱਜੀ ਰੰਜ਼ਿਸ਼ ਦੱਸਿਆ ਰਿਹਾ ਐ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਲੰਬੇ ਸਮੇਂ ਤੋਂ ਦੁਸ਼ਮਣੀ ਸੀ ਅਤੇ ਪਹਿਲਾਂ ਇੱਕ-ਦੂਜੇ ‘ਤੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ ਗਿਆ ਸੀ। ਜਦੋਂ ਬਲਜੀਤ ਸਿੰਘ ਲੜਾਈ ਖ਼ਤਮ ਕਰਵਾਉਣ ਗਿਆ ਤਾਂ ਦੂਜੀ ਧਿਰ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਇਕ ਗੋਲੀ ਉਸ ਦੇ ਪੱਟ ਵਿੱਚ ਜਾ ਵੱਜੀ। ਇਸ ਸਮੇਂ ਨੌਜਵਾਨ ਦੀ ਹਾਲਤ ਗੰਭੀਰ ਹੈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

