ਫਾਜਿਲਕਾ ’ਚ ਚੋਰਾਂ ਦੇ ਬੰਦ ਪਏ ਘਰਾ ’ਤੇ ਧਾਵਾਂ; ਟੂਟੀਆਂ ਤੇ ਟਾਇਲਾਂ ਚੋਰੀ ਕਰ ਕੇ ਚੋਰ ਫਰਾਰ

0
14

ਫਾਜਿਲਕਾ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਆਦਰਸ਼ ਨਗਰ ਇਲਾਕੇ ਦੇ ਚਾਵਲਾ ਮੁਹੱਲੇ ਤੋਂ ਸਾਹਮਣੇ ਆਇਆ ਐ, ਜਿੱਥੇ ਜਿੱਥੇ ਚੋਰਾਂ ਨੇ ਇੱਕੋ ਗਲੀ ਵਿੱਚ ਚਾਰ ਬੰਦ ਪਏ ਘਰਾਂ ਨੂੰ ਨਿਸ਼ਾਨਾ ਬਣਾਇਆ ਐ। ਚੋਰ ਘਰਾਂ ਵਿਚੋਂ ਟੂਟੀਆਂ ਤੇ ਹੋਰ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ।

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਵਰਮਾ, ਮੁਕੇਸ਼ ਕੁਮਾਰ ਅਤੇ ਸੰਜੀਵ ਕੁੱਕੜ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਗਲੀ ਵਿਚ ਬੰਦ ਪਏ ਘਰਾਂ ਅੰਦਰੋਂ ਚੋਰ ਟੂਟੀਆਂ ਚੋਰੀ ਕਰ ਕੇ ਲੈ ਗਏ ਨੇ। ਉਨ੍ਹਾਂ ਕਿਹਾ ਕਿ ਹੁਣ ਤੱਕ ਚੋਰ ਘਰਾਂ ਨੂੰ ਨਿਸ਼ਾਨਾ ਬਣਾ ਚੁੱਕੇ ਸਨ।  ਘਰਾਂ ਤੋਂ ਚੋਰੀ ਹੋਈਆਂ ਹੋਰ ਚੀਜ਼ਾਂ ਦਾ ਵੇਰਵਾ ਘਰ ਦੇ ਮਾਲਕਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

ਉਨ੍ਹਾਂ ਦੱਸਿਆ ਕਿ ਇੱਕ ਘਰ ਨੂੰ ਰੋਜ਼ਾਨਾ ਨਿਸ਼ਾਨਾ ਬਣਾਇਆ ਜਾਂਦਾ ਹੈ, ਅਤੇ ਚੋਰ ਟੂਟੀਆਂ ਚੋਰੀ ਕਰਕੇ ਭੱਜ ਜਾਂਦੇ ਹਨ। ਉਨ੍ਹਾਂ ਨੂੰ ਘਟਨਾ ਬਾਰੇ ਉਦੋਂ ਪਤਾ ਲੱਗਦਾ ਹੈ ਜਦੋਂ ਚੋਰ ਟਾਈਲਾਂ ਚੁੱਕ ਕੇ ਲੈ ਜਾਂਦੇ ਹਨ ਅਤੇ ਪਾਣੀ ਵਹਿਣਾ ਸ਼ੁਰੂ ਹੋ ਜਾਂਦਾ ਹੈ। ਸਥਾਨਕ ਵਾਸੀਆਂ ਨੇ ਪੁਲਿਸ ਤੋਂ ਚੋਰਾਂ ਖਿਲਾਫ ਨਕੇਲ ਕੱਸਣ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here