ਪੰਜਾਬ ਕਾਂਦੀਆਂ ਦੀ ਮੰਡੀ ’ਚ ਆੜਤੀਏ ਦਾ ਕਿਸਾਨਾਂ ਨਾਲ ਪੇਚਾ/ ਮੋਸਚਰ ਤੇ ਫਸਲ ਵੇਚਣ ਨੂੰ ਲੈ ਕੇ ਹੋਇਆ ਹੰਗਾਮਾ/ ਮਾਰਕੀਟੀ ਅਧਿਕਾਰੀਆਂ ਨੇ ਸ਼ਾਂਤ ਕਰਵਾਇਆ ਮਾਮਲਾ By admin - October 6, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਕਸਬਾ ਕਾਦੀਆਂ ਦਾ ਦਾਣਾ ਮੰਡੀ ਵਿਚ ਇਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਝੋਨੇ ਦੀ ਖਰੀਦ ਨੂੰ ਲੈ ਕੇ ਆੜ੍ਹਤੀਏ ਤੇ ਕਿਸਾਨਾਂ ਵਿਚਾਲੇ ਤਕਰਾਰ ਹੋ ਗਈ। ਕਿਸਾਨ ਆਗੂਆਂ ਮੁਤਾਬਕ ਆੜ੍ਹਤੀਏ ਵੱਲੋਂ ਵੱਧ ਮੋਸਚਰ ਦਾ ਬਹਾਨਾ ਬਣਾ ਕੇ ਝੋਨੇ ਦੀ ਖਰੀਦ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਹੰਗਾਮਾ ਵਧਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਮੰਡੀ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਅਤੇ ਕਿਸਾਨ ਦਾ ਸਾਰਾ ਝੋਨਾ ਖਰੀਦਣ ਦਾ ਭਰੋਸਾ ਦਿੱਤਾ। ਕਿਸਾਨ ਦਾ ਕਹਿਣਾ ਹੈ ਕਿ ਉਸਨੇ ਜੇਸੀਬੀ ਮੰਗਾ ਕੇ ਆਪਣਾ ਝੋਨਾ ਟਰਾਲੀਆਂ ਵਿੱਚ ਦੁਬਾਰਾ ਲੱਦ ਲਿਆ ਜਿਸ ਦੇ ਰੋਸ ਵਜੋਂ ਕਿਸਾਨ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਬੁਲਾ ਕੇ ਆੜਤੀਏ ਅਤੇ ਮੰਡੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਅਖੀਰ ਮੰਡੀ ਅਧਿਕਾਰੀ ਦੇ ਮੌਜੂਦਗੀ ਵਿੱਚ ਆੜਤੀਏ ਵੱਲੋਂ ਸਮਝੌਤਾ ਕਰਦੇ ਹੋਏ ਕਿਹਾ ਗਿਆ ਕਿ ਕਿਸਾਨ ਦਾ ਸਾਰਾ ਝੋਨਾ ਖਰੀਦਿਆ ਜਾਏਗਾ। ਉੱਥੇ ਹੀ ਮਾਰਕੀਟ ਕਮੇਟੀ ਦੇ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਕਿਸਾਨ ਅਤੇ ਆੜਤੀਏ ਦੋਨਾਂ ਦੀ ਗੱਲ ਸੁਣੀ ਹੈ ਅਤੇ ਉਹਨਾਂ ਦਾ ਸਮਝੌਤਾ ਕਰਵਾ ਦਿੱਤਾ ਗਿਆ ਹੈ। ਜਿਸ ਨਾਲ ਕਿਸਾਨ ਯੂਨੀਅਨ ਖੁਸ਼ ਹੋ ਕੇ ਗਏ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨਾ ਪੂਰੀ ਤਰ੍ਹਾਂ ਸੁਕਾ ਕੇ ਮੰਡੀ ਵਿੱਚ ਲਿਆਉਣ ਅਤੇ ਸਰਕਾਰੀ ਰੇਟ 2461 ਰੁਪਏ ਪਾਓ। ਉਹਨਾਂ ਕਿਹਾ ਕਿ ਸਾਡੀ ਮੰਡੀ ਵਿੱਚ ਸਾਰੇ ਪ੍ਰਬੰਧ ਪੂਰੇ ਹਨ। ਉਨ੍ਹਾਂ ਕਿਸਾਨਾਂ ਨੂੰ ਫਸਲ ਦਾ ਇੱਕ-ਇੱਕ ਦਾਣਾ ਵੇਚਣ ਦਾ ਭਰੋਸਾ ਦਿੱਤਾ।