ਲਹਿਰਾਗਾਗਾ ਪੁਲਿਸ ਵੱਲੋਂ ਨਸ਼ਾ ਤਸਕਰ ਔਰਤ ਗ੍ਰਿਫਤਾਰ; ਮੂਨਕ ਤੇ ਲਹਿਰਾ ਇਲਾਕੇ ’ਚ ਸਪਲਾਈ ਕਰਦੀ ਸੀ ਚਿੱਟਾ

0
5

ਲਹਿਰਾਗਾਗਾ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਕਰਨ ਵਾਲੀ ਮਹਿਲਾ ਤਸਕਰ ਨੂੰ ਗ੍ਰਿਫਤਾਰ ਕੀਤਾ ਐ। ਹਰਿਆਣਾ ਦੇ ਪਿੰਡ ਚੁਹੜਪੁਰ ਨਾਲ ਸਬੰਧਤ ਇਹ ਮਹਿਲਾ ਲਹਿਰਾ ਤੇ ਮੂਨਕ ਇਲਾਕੇ ਅੰਦਰ ਨਸ਼ਿਆਂ ਦੀ ਸਪਲਾਈ ਦਾ ਕੰਮ ਕਰਦੀ ਸੀ। ਲਹਿਰਾ ਗਾਗਾ ਦੇ ਨੇੜਲੇ ਪਿੰਡ ਭਟਾਲ ਕਲਾਂ ਅਤੇ ਭਟਾਲ ਡੇਰਾ ਦੇ ਸਰਪੰਚ ਨੇ ਲਹਿਰਾਗਾਗਾ ਪੁਲਿਸ ਦਾ ਇਸ ਕਾਰਵਾਈ ਲਈ ਧੰਨਵਾਦ ਕੀਤਾ। ਸਰਪੰਚ ਦੇ ਦੱਸਣ ਮੁਤਾਬਕ ਫੜੀ ਗਈ ਔਰਤ ਆਸ ਪਾਸ ਦੇ ਇਲਾਕਿਆਂ ਵਿੱਚ ਨਸ਼ਾ ਸਪਲਾਈ ਕਰਦੀ ਸੀ ਅਤੇ ਇਸ ਦੇ ਫੜੇ ਜਾਣ ਨਾਲ ਇਲਾਕੇ ਅੰਦਰੋਂ ਨਸ਼ਿਆਂ ਦੀ ਅਲਾਮਤ ਖਤਮ ਕਰਨ ਵਿਚ ਮਦਦ ਮਿਲੇਗੀ। ਪੁਲਿਸ ਨੇ ਮਹਿਲਾ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲਹਿਰਾਗਾਗਾ ਤੇ ਡੀਐਸਪੀ ਡੀਪਇੰਦਰ ਸਿੰਘ ਜੇਜੀ ਨੇ ਦੱਸਿਆ ਸਥਾਨਕ ਪੁਲਿਸ ਨਸ਼ਿਆਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਐ। ਪੁਲਿਸ ਵੱਲੋਂ ਇਸ ਔਰਤ ਨੂੰ ਕਾਬ ਕਰਨ ਤੋਂ ਪਹਿਲਾਂ ਵੀ ਇਕ ਮਹੀਨੇ ਦੌਰਾਨ ਐਨਡੀਪੀਐਸ ਦੇ 11 ਮੁਕੱਦਮੇ ਦਰਜ ਕਰ ਕੇ 21 ਦੇ ਕਰੀਬ ਮੁਲਜਮਾਂ ਨੂੰ ਸ਼ਲਾਖਾ ਪਿੱਛੇ ਪਹੁੰਚਾਇਆ ਗਿਆ ਐ। ਫੜੇ ਗਏ ਮੁਲਜਮਾਂ ਕੋਲੋਂ 186 ਗ੍ਰਾਮ ਹਰੋਇਨ, 600 ਗ੍ਰਾਮ ਭੁੱਕੀ 350 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ।
ਇਸੇ ਤਰ੍ਹਾਂ ਚਾਰ ਮੁਕਦਮੇ ਆਬਕਾਰੀ ਐਕਟ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨਾਂ ਕੋਲੋਂ ਹੈਲੋ 200 ਲੀਟਰ ਲਾਹਨ 18 ਕੋਟਲਾ ਸ਼ਰਾਬ 94 ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕਰ ਰਿਹਾ ਐ ਅਤੇ ਕਿਸੇ ਨੂੰ ਵੀ ਨਸ਼ੇ ਵੇਚਣ ਜਾਂ ਵਰਤਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here