ਪੰਜਾਬ ਸਰਕਾਰ ਦੇ ਰਾਹਤ ਪੈਕੇਜ ਨੂੰ ਲੈ ਕੇ ਬੋਲੇ ਰਾਜਾ ਵੜਿੰਗ; ਰੇਤ ਦੇ ਅਧਿਕਾਰ ਲਈ ਪੱਕਾ ਕਾਨੂੰਨ ਬਣਾਉਣ ਦੀ ਮੰਗ

0
22

ਲੁਧਿਆਣਾ ਤੋਂ ਕਾਂਗਰਸੀ ਸਾਸਦ ਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਦੇ ਹੜ੍ਹ ਪੀੜਤਾਂ ਲਈ ਕੀਤੇ ਐਲਾਨਾਂ ਨੂੰ ਨਾਕਾਫੀ ਦੱਸਿਆ ਐ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵਿਚੋਂ ਰੇਤ ਕੱਢਣ ਦੀ ਇਜਾਜਤ ਦੇ ਕੇ ਇਸ ਨੂੰ ਵੱਡਾ ਮਾਅਰਕਾ ਦੱਸਿਆ ਜਾ ਰਿਹਾ ਐ ਜਦਕਿ ਇਹ ਕਿਸਾਨਾਂ ਦਾ ਜਾਇਜ਼ ਹੱਕ ਐ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵਿਚੋਂ ਮਿੱਟੀ ਤੇ ਰੇਤਾਂ ਚੁੱਕਣ ਦਾ ਪੱਕਾ ਕਾਨੂੰਨ ਬਣਨਾ ਚਾਹੀਦਾ ਐ। 20 ਹਜ਼ਾਰ ਮੁਆਵਜੇ ਨੂੰ ਨਾਕਾਫੀ ਦਸਦਿਆਂ ਉਨ੍ਹਾਂ ਕਿਹਾ ਕਿ ਇਕ ਕੁਦਰਤੀ ਨਹੀਂ ਬਲਕਿ ਮਨੁੱਖ ਦੀ ਬਣਾਈ ਕਰੋਪੀ ਸੀ, ਇਸ ਲਈ ਕਿਸਾਨਾਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ 50-50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣਾ ਚਾਹੀਦਾ ਐ।
ਉਨ੍ਹਾਂ ਕਿਹਾ ਕਿ ਜੇਕਰ ਇਹ ਕੁਦਰਤੀ ਆਫਤ ਹੁੰਦੀ ਤਾਂ ਨੁਕਸਾਨ ਕੇਵਲ 25 ਫੀਸਦੀ ਤਕ ਹੀ ਹੋਣਾ ਸੀ ਪਰ ਇੱਥੇ 75 ਫੀਸਦੀ ਤੋਂ ਵੱਧ ਨੁਕਸਾਨ ਹੋਇਆ ਐ ਜੋ ਸਰਕਾਰਾਂ ਦੀ ਅਣਗਹਿਲੀ ਕਾਰਨ ਹੋਇਆ ਐ। ਉਨ੍ਹਾਂ ਕਿਹਾ ਕਿ ਜੇਕਰ ਡੈਮਾਂ ਵਿਚੋਂ ਪਾਣੀ ਦੀ ਸਹੀ ਸਮੇਂ ਨਿਕਾਸੀ ਅਤੇ ਡਰੇਨਾਂ ਆਦਿ ਦੀ ਵੇਲੇ ਸਿਰ ਸਾਫ ਸਫਾਈ ਕੀਤੀ ਹੁੰਦੀ ਤਾਂ ਨੁਕਸਾਨ ਬਹੁਤ ਘੱਟ ਹੋਣਾ ਸੀ। ਪਰ ਹੁਣ ਜਦੋਂ ਕਈ ਥਾਵਾਂ ਤੇ 100 ਫੀਸਦੀ ਤਕ ਦਾ ਨੁਕਸਾਨ ਹੋ ਗਿਆ ਐ ਤਾਂ ਸਰਕਾਰ ਕੇਵਲ 20 ਹਜ਼ਾਰ  ਰੁਪਏ ਦੇ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਵਿਚ ਐ।
ਉਨ੍ਹਾਂ ਕਿਹਾ ਕਿ ਐਨੇ ਪੈਸੇ ਨਾਲ ਤੇ ਖੇਤ ਵਿਚੋਂ ਮਿੱਟੀ ਚੁੱਕਣ ਤੇ ਅਗਲੀ ਫਸਲ ਦੀ ਤਿਆਰੀ ਵਿਚ ਹੀ ਲੱਗ ਜਾਵੇਗੀ। ਝੋਨੇ ਵਾਲੇ ਕਿਸਾਨਾਂ ਦੀ 70 ਤੋਂ 80 ਹਜ਼ਾਰ  ਤਕ ਫਸਲ ਦਾ ਨੁਕਸਾਨ ਹੋ ਗਿਆ ਐ ਅਤੇ ਅਗਲੀ ਫਸਲ ਲਈ ਵੀ ਖਾਦ-ਬੀਜ ਤੇ ਹੋਰ ਖਰਚਿਆਂ ਦੀ ਲੋੜ ਪਵੇਗੀ। ਇਸ ਲਈ ਦੋਵੇਂ ਸਰਕਾਰਾਂ ਨੂੰ 50-50 ਹਜ਼ਾਰ ਪ੍ਰਤੀ ਏਕੜ ਦੇਣ ਦੇ ਨਾਲ ਨਾਲ ਪਸ਼ੂਆਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਵੀ ਭਰਪਾਈ ਕਰਨੀ ਚਾਹੀਦੀ ਐ।

LEAVE A REPLY

Please enter your comment!
Please enter your name here