ਪੰਜਾਬ ਭਾਖੜਾ ਡੈਮ ਤੋਂ ਆਈ ਰਾਹਤ ਦੀ ਵੱਡੀ ਖ਼ਬਰ; ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਘਟਿਆ ਪਾਣੀ ਦਾ ਪੱਧਰ; ਮੰਤਰੀ ਹਰਜੋਤ ਬੈਂਸ ਨੇ ਸਾਂਝਾ ਕੀਤੀ ਜਾਣਕਾਰੀ By admin - September 9, 2025 0 20 Facebook Twitter Pinterest WhatsApp ਭਾਖੜਾ ਡੈਮ ਤੋਂ ਰਾਹਤ ਦੀ ਵੱਡੀ ਖਬਰ ਸਾਹਮਣੇ ਆਈ ਐ। ਡੈਮ ਦੇ ਪਾਣੀ ਦਾ ਪੱਧਰ 1677 ਫੁੱਟ ਤਕ ਪਹੁੰਚ ਗਿਆ ਐ ਜੋ ਖਤਰੇ ਦੇ ਨਿਸ਼ਾਨ ਤੋਂ 3 ਫੁੱਟ ਘੱਟ ਐ। ਡੈਮ ਵਿਚ ਪਾਣੀ ਘਟਣ ਦੇ ਚਲਦਿਆਂ ਸਤਲੁਜ ਦਰਿਆ ਅੰਦਰ ਵੀ ਪਾਣੀ ਦੀ ਆਮਦ ਘੱਟ ਗਈ ਐ ਅਤੇ ਇੱਥੇ ਹੁਣ ਕੇਵਲ 42 ਹਜ਼ਾਰ ਕਿਊਸਕ ਪਾਣੀ ਹੀ ਛੱਡਿਆ ਜਾ ਰਿਹਾ ਐ। ਇਸ ਸਬੰਧੀ ਜਾਣਕਾਰੀ ਸਾਂਝਾ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਡੈਮ ਅੰਦਰ ਪਾਣੀ ਦੀ ਆਮਦ ਘਟਨਾ ਰਾਹਤ ਦੇਣ ਵਾਲਾ ਐ। ਉਨ੍ਹਾਂ ਕਿਹਾ ਕਿ ਫੀਲਡ ਸਟਾਫ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਅਤੇ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ 72 ਅੰਟੇ ਦੇ ਅੰਦਰ ਅੰਦਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਮਦਦ ਲਈ ਅਜੇ ਵੀ ਸਰਗਰਮ ਐ ਅਤੇ ਸਾਰੇ ਰਾਹਤ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ। ਦੱਸਣਯੋਗ ਐ ਕਿ ਪਿਛਲੀ ਦਿਨੀ ਲਗਾਤਾਰ ਹੋ ਰਹੀ ਬਰਸਾਤ ਦੇ ਕਰਕੇ ਸਤਲੁਜ ਦਰਿਆ ਦੇ ਕੰਢੇ ਤੇ ਵਸੇ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਸਨ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਨੰਗਲ ਤਹਿਸੀਲ ਵਿੱਚ ਬਣਾਏ ਫਲੱਡ ਕੰਟਰੋਲ ਰੂਮ ਤੋਂ ਸਾਰੀ ਸਥਿਤੀ ਦੀ ਜਾਣਕਾਰੀ ਤੇ ਪੂਰੇ ਹੜ ਪ੍ਰਭਾਵਿਤ ਖੇਤਰ ਵਿੱਚ ਪ੍ਰਸ਼ਾਸਨ ਦੀ ਨਿਗਾ ਰਹਿੰਦੀ ਸੀ ਇਸ ਫਲੱਡ ਕੰਟਰੋਲ ਰੂਮ ਤੋਂ ਪ੍ਰਭਾਵਿਤ ਪਿੰਡਾਂ ਦੇ ਵਿੱਚ ਰਾਹਤ ਸਮੱਗਰੀ ਤੇ ਮਦਦ ਭੇਜੀ ਜਾਂਦੀ ਸੀ ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਇਸ ਫਲੱਡ ਕੰਟਰੋਲ ਰੂਮ ਤੋਂ ਅਲੱਗ ਅਲੱਗ ਟੀਮਾਂ ਬਣਾ ਕੇ ਅਲੱਗ ਅਲੱਗ ਪਿੰਡਾਂ ਦੇ ਵਿੱਚ ਰਾਹਤ ਸਮਗਰੀ ਤੇ ਮੈਡੀਕਲ ਟੀਮਾਂ ਭੇਜੀਆਂ ਜਾਂਦੀਆਂ ਸਨ। ਗੱਲ ਜੇਕਰ ਪਿਛਲੇ ਦੋ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਚਲ ਤੇ ਪੰਜਾਬ ਦੇ ਵਿੱਚ ਬਰਸਾਤ ਘਟੀ ਹੈ। ਬਰਸਾਤ ਨਾ ਹੋਣ ਕਰਕੇ ਖੱਡਾਂ ਦੇ ਵਿੱਚ ਬਰਸਾਤੀ ਪਾਣੀ ਦੀ ਮਾਤਰਾ ਵੀ ਘਟੀ ਹੈ, ਜਿਸ ਦੇ ਚਲਦਿਆਂ ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ ਪਾਣੀ ਦੀ ਆਮਦ ਵੀ ਘੱਟ ਹੋਈ ਹੈ। ਜਿਸਦੇ ਕਰਕੇ ਭਾਖੜੇ ਡੈਮ ਦਾ ਲੈਵਲ ਘਟਿਆ ਹੋਇਆ ਹੈ। ਭਾਖੜਾ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਵੀ ਘਟਾਇਆ ਗਿਆ ਹੈ ਹੁਣ ਸਤਲੁਜ ਦਰਿਆ ਦੇ ਵਿੱਚ 42 ਹਜਾਰ ਕਿਊਸਿਕ ਪਾਣੀ ਜਾ ਰਿਹਾ ਹੈ। ਜਿਸਦਾ ਅਸਰ ਇਹ ਹੋਇਆ ਕਿ ਸਤਲੁਜ ਦਰਿਆ ਕੰਢੇ ਵਸੇ ਪਿੰਡਾਂ ਦੇ ਵਿੱਚ ਜੋ ਪਿਛਲੇ ਕਈ ਦਿਨਾਂ ਤੋਂ ਆਪਸੀ ਸੰਪਰਕ ਟੁੱਟਿਆ ਹੋਇਆ ਸੀ, ਉਹ ਸੰਪਰਕ ਪਾਣੀ ਘਟਣ ਨਾਲ ਫਿਰ ਤੋਂ ਜੁੜ ਗਿਆ ਹੈ ਹਾਲਾਂਕਿ ਕੁਝ ਹਾਲੇ ਵੀ ਅਜਿਹੇ ਪਿੰਡ ਹਨ ਜੋ ਕਿ ਇੱਕ ਟਾਪੂ ਦੀ ਤਰਹਾਂ ਬਣੇ ਹੋਏ ਹਨ ਪਰ ਜਿਉਂ ਹੀ ਪਾਣੀ ਘਟੇਗਾ ਤਾਂ ਉਹਨਾਂ ਨਾਲ ਵੀ ਸੰਪਰਕ ਫਿਰ ਦੁਬਾਰਾ ਜੁੜ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਨੰਗਲ ਸਚਿਨ ਪਾਠਕ ਨੇ ਦੱਸਿਆ ਕਿ ਸਥਿਤੀ ਜੋ ਪਿਛਲੇ ਚਾਰ ਪੰਜ ਦਿਨਾਂ ਤੋਂ ਭਿਆਨਕ ਬਣੀ ਹੋਈ ਸੀ ਹੁਣ ਉਸ ਸਥਿਤੀ ਵਿੱਚ ਕੁਝ ਰਾਹਤ ਨਜ਼ਰ ਆ ਰਹੀ ਹੈ ਜਿਹੜੇ ਪਿੰਡਾਂ ਦਾ ਆਪਸੀ ਸੰਪਰਕ ਟੁੱਟਿਆ ਹੋਇਆ ਸੀ ਹੁਣ ਪਾਣੀ ਘਟਣ ਕਰਕੇ ਉਹਨਾਂ ਪਿੰਡਾਂ ਤੱਕ ਪ੍ਰਸ਼ਾਸਨ ਦਾ ਆਉਣਾ ਜਾਣਾ ਤੇ ਆਮ ਲੋਕਾਂ ਦਾ ਸੰਪਰਕ ਜੁੜ ਗਿਆ ਹੈ।