ਪੰਜਾਬ ਨਾਭਾ ’ਚ ਗਰੀਬ ਪਰਿਵਾਰ ਦੀਆਂ ਮੱਝਾ ਚੋਰੀ; ਮਹਿੰਦਰਾ ਪਿਕਅਪ ’ਤੇ ਮੱਝਾ ਲੱਦ ਕੇ ਹੋਏ ਫਰਾਰ; ਘਟਨਾ ਸੀਸੀਟੀਵੀ ’ਚ ਕੈਦ, ਪੀੜਤ ਨੇ ਮੰਗਿਆ ਇਨਸਾਫ਼ By admin - September 3, 2025 0 5 Facebook Twitter Pinterest WhatsApp ਨਾਭਾ ਹਲਕੇ ਅੰਦਰ ਚੋਰਾਂ ਦੀਆਂ ਸਰਗਰਮੀਆਂ ਲਗਾਤਾਰ ਵੱਧ ਰਹੀ ਐ। ਤਾਜ਼ਾ ਘਟਨਾ ਨਾਭਾ ਬਲਾਕ ਦੇ ਪਿੰਡ ਲੁਬਾਣਾ ਮਾਡਲ ਟਾਊਨ ਤੋਂ ਸਾਹਮਣੇ ਆਈ ਐ, ਜਿੱਥੇ ਚੋਰ ਇਕ ਗਰੀਬ ਪਰਿਵਾਰ ਦੀਆਂ ਤਿੰਨ ਮੱਝਾਂ ਤੇ ਇਕ ਕੱਟੀ ਚੋਰੀ ਕਰ ਕੇ ਲੈ ਰੱਫੂ ਚੱਕਰ ਹੋ ਗਏ। ਇੱਥੇ ਮਹਿੰਦਰ ਪਿਕਅੱਪ ਗੱਡੀ ਵਿਚ ਸਵਾਰ ਹੋ ਕੇ ਆਏ ਚੋਰ ਮੱਝਾਂ ਚੋਰੀ ਕਰ ਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਮੱਝਾ ਗੱਡੀ ਵਿਚ ਲੱਦ ਕੇ ਜਾਂਦੇ ਦਿਖਾਈ ਦੇ ਰਹੇ ਨੇ। ਪੀੜਤ ਪਰਿਵਾਰ ਦਾ ਕਹਿਣਾ ਐ ਕਿ ਉਨ੍ਹਾਂ ਦਾ ਗੁਜਾਰਾ ਦੁੱਧ ਵੇਚਣ ਨਾਲ ਹੀ ਚੱਲਦਾ ਸੀ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਐ। ਪਰਿਵਾਰ ਦੇ ਦੱਸਣ ਮੁਤਾਬਕ ਜਦੋਂ ਉਹ ਸਵੇਰ ਵੇਲੇ ਉੱਠੇ ਤਾਂ ਸਾਰੀਆਂ ਮੱਝਾਂ ਗਾਇਬ ਸਨ। ਜਦੋਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਚੋਰਾਂ ਵੱਲੋਂ ਮੱਝਾਂ ਚੋਰੀ ਕਰਨ ਦਾ ਪਰਦਾਫਾਸ਼ ਹੋ ਗਿਆ। ਘਰ ਦੇ ਮਾਲਕ ਨੇ ਦੱਸਿਆ ਕਿ ਚੋਰ ਆਲੇ ਦੁਆਲੇ ਦੇ ਘਰਾਂ ਦੇ ਗੇਟਾਂ ਨੂੰ ਰੱਸੀਆਂ ਨਾਲ ਬੰਨ ਗਏ ਸਨ ਤਾਂ ਜੋ ਕੋਈ ਬਾਹਰ ਨਾ ਨਿਕਲ ਸਕੇ। ਚੋਰੀ ਹੋਈਆਂ ਮੱਝਾਂ ਦੀ ਕੀਮਤ ਸਾਢੇ ਚਾਰ ਲੱਖ ਦੇ ਕਰੀਬ ਦੱਸੀ ਜਾ ਰਹੀ ਐ।