ਪੰਜਾਬ ਸਤਲੁਜ ਦਰਿਆ ’ਚ ਵਧਦੇ ਪਾਣੀ ਪੱਧਰ ਨੇ ਵਧਾਈ ਚਿੰਤਾ; ਡਿਪਟੀ ਕਮਿਸ਼ਨਰ ਹਿਮਾਨੂੰ ਜੈਨ ਨੇ ਲਿਆ ਮੌਕੇ ’ਤੇ ਜਾਇਜ਼ਾ By admin - September 2, 2025 0 6 Facebook Twitter Pinterest WhatsApp ਮਾਛੀਵਾੜਾ ਸਾਹਿਬ ਨੇੜੇ ਵਹਿੰਦੇ ਸਤਲੁਜ ਦਰਿਆ ਅੰਦਰ ਪਾਣੀ ਦੇ ਵਧਦੇ ਪੱਧਰ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਨੇ। ਇੱਥੇ ਕਈ ਥਾਈ ਧੁੱਸੀ ਬੰਨ੍ਹ ਨੂੰ ਦਰਿਆ ਨੇ ਢਾਹ ਲਾਈ ਹੋਈ ਐ, ਜਿਸ ਦੇ ਚਲਦਿਆਂ ਲੋਕ ਰਾਤਾਂ ਜਾਗ ਕੇ ਕੱਟਣ ਲਈ ਮਜਬੂਰ ਨੇ। ਇਸੇ ਦੌਰਾਨ ਸਤਲੁਜ ਦਰਿਆ ਅੰਦਰ ਸਵਾ ਲੱਖ ਕਿਊਸਕ ਪਾਣੀ ਛੱਡਣ ਦੀਆਂ ਸਾਹਮਣੇ ਆ ਰਹੀਆਂ ਖਬਰਾਂ ਨੇ ਲੋਕਾਂ ਦੇ ਨਾਲ ਨਾਲ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਐ, ਜਿਸ ਦੇ ਚਲਦਿਆਂ ਡਿਪਟੀ ਕਮਿਸ਼ਨਰ ਹਿਮਾਸੂੰ ਜੈਨ ਨੇ ਧੁੱਸੀ ਬੰਨ੍ਹ ਦੀਆਂ ਨਾਜੁਕ ਥਾਵਾਂ ਦਾ ਦੌਰਾ ਕੀਤਾ ਅਤੇ ਮੌਕੇ ਤੇ ਹਾਲਾਤਾਂ ਦੇ ਜਾਇਜ਼ਾ ਲਿਆ। ਇਸੇ ਦੌਰਾਨ ਉਹ ਪਿੰਡ ਧੁੱਲੇਵਾਲ ਵਿਖੇ ਵੀ ਗਏ ਅਤੇ ਇੱਥੇ ਲੱਗੀ ਢਾਹ ਦਾ ਜਾਇਜ਼ਾ ਲਿਆ। ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ, ਫਿਲਹਾਲ ਕੋਈ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਧੁੱਸੀ ਬੰਨ੍ਹ ਦੇ ਨਾਜ਼ੁਕ ਥਾਵਾਂ ਦਾ ਦੌਰਾ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਰਾਤ ਸਤਲੁਜ ਦਰਿਆ ਵਿੱਚ ਕਰੀਬ ਸਵਾ ਲੱਖ ਕਿਊਸਿਕ ਪਾਣੀ ਹੋਰ ਆਉਣ ਦੀ ਸੰਭਾਵਨਾ ਹੈ ਪਰ ਸਤਲੁਜ ਦਰਿਆ ਵਿੱਚ ਇਸ ਤੋਂ ਵੱਧ ਪਾਣੀ ਵੀ ਚੱਲਣ ਦੀ ਸਮਰੱਥਾ ਹੈ। ਦੱਸਣਯੋਗ ਐ ਕਿ ਪਿੰਡ ਧੁੱਲੇਵਾਲ ਵਿਖੇ ਪਿਛਲੇ ਦਿਨੀ ਪਾਣੀ ਦੇ ਵਧੇ ਪੱਧਰ ਨੇ ਧੁੱਸੀ ਬੰਨ੍ਹ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਉਥੇ ਰੇਤ ਦੇ ਭਰੇ ਥੈਲੇ, ਪੱਥਰਾਂ ਆਦਿ ਨਾਲ ਉਸਨੂੰ ਰੋਕਣ ਦੀ ਕੋਸ਼ਿਸ਼ਾਂ ਜਾਰੀ ਹਨ ਪਰ ਵਾਰ-ਵਾਰ ਪਾਣੀ ਦੇ ਪੱਧਰ ਵਧਣ ਨਾਲ ਸਤਲੁਜ ਵਿੱਚ ਪਾਣੀ ਦੀ ਮਾਤਰਾ ਕਰੀਬ ਸਵਾ ਲੱਖ ਕਿਊਸਿਕ ਤੱਕ ਵਗ ਰਹੀ ਹੈ ਜਿਸ ਨਾਲ ਧੁੱਸੀ ਬੰਨ੍ਹ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਹਾੜਾਂ ਵਿੱਚ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਹ ਕਾਰਨ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਗਿਆ ਤੇ ਖਤਰੇ ਦੇ ਨਿਸ਼ਾਨ ਦੇ ਕਰੀਬ ਪੁੱਜ ਚੁੱਕਾ ਹੈ। ਜੇਕਰ ਪਾਣੀ ਦਾ ਪੱਧਰ ਜ਼ਿਆਦਾ ਵਧ ਗਿਆ ਤਾਂ ਮਜਬੂਰਨ ਉੱਥੋਂ ਪਾਣੀ ਛੱਡਣ ਲਈ ਗੇਟ ਖੋਲ੍ਹਣੇ ਪੈਣਗੇ ,ਜਿਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਵੇਗੀ ਤੇ ਸਥਿਤੀ ਨਾਜੁਕ ਬਣ ਜਾਵੇਗੀ। ਇਸ ਨਾਲ ਧੁੱਸੀ ਬੰਨ੍ਹ ਨੂੰ ਸਭ ਤੋਂ ਵੱਡਾ ਖਤਰਾ ਪੈਦਾ ਹੋ ਜਾਵੇਗਾ। ਪ੍ਰਸ਼ਾਸਨ ਵੱਲੋਂ ਮੌਕੇ ਤੇ ਧੁੱਸੀ ਬੰਨ੍ਹ ਤੇ ਲਗਾਤਾਰ ਨਦਰ ਰੱਖੀ ਜਾ ਰਹੀ ਹੈ ਅਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਦੇਰ ਰਾਤ ਧੁੱਲੇਵਾਲ ਵਿਖੇ ਜਾਇਜਾ ਲੈਣ ਪਹੁੰਚੇ। ਇਸ ਮੌਕੇ ਉਹਨਾਂ ਨਾਲ ਐਸ.ਡੀ.ਐਮ .ਰਜਨੀਸ਼ ਅਰੋੜਾ, ਤਹਿਸੀਲਦਾਰ ਸੰਦੀਪ ਚੁੱਘ, ਨਾਇਬ ਤਹਿਸੀਲਦਾਰ ਰਾਜੇਸ਼ ਆਹੂਜਾ ਥਾਣਾ ਮੁਖੀ ਮਾਛੀਵਾੜਾ ਹਰਵਿੰਦਰ ਸਿੰਘ ਸਹਾਇਕ ਥਾਣੇਦਾਰ ਸੰਜੀਵ , ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।